ਅੰਮ੍ਰਿਤਸਰ: ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਅਮ੍ਰਿਤਸਰ ਵਿਖੇ ਐਸਜੀਪੀਸੀ ਮੈਂਬਰਾਂ ਨਾਲ ਮੁਲਾਕਾਤ ਕੀਤੀ । ਮੁਲਾਕਾਤ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਰਬਸੰਮਤੀ ਨਾਲ ਇਹ ਪਾਸ ਕਰ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਸਰਕਾਰ ਜਲਦ ਤੋਂ ਜਲਦ ਰਿਹਾਅ ਕਰੇ।
ਗ੍ਰਿਫ਼ਤਾਰ ਕੀਤੇ ਗਏ ਕਿਸਾਨ ਰਿਹਾਅ ਕਰੇ ਸਰਕਾਰ - ਜਗੀਰ ਕੌਰ - ਸ਼ੋਕ ਸੰਦੇਸ਼ ਭੇਜੇ ਜਾਣਗੇ
ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਅਮ੍ਰਿਤਸਰ ਵਿਖੇ ਐਸਜੀਪੀਸੀ ਮੈਂਬਰਾਂ ਨਾਲ ਮੁਲਾਕਾਤ ਕੀਤੀ । ਮੁਲਾਕਾਤ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਰਬਸੰਮਤੀ ਨਾਲ ਇਹ ਪਾਸ ਕਰ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਸਰਕਾਰ ਜਲਦ ਤੋਂ ਜਲਦ ਰਿਹਾਅ ਕਰੇ।
ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੋਕ ਸੰਦੇਸ਼ ਭੇਜੇ ਜਾਣਗੇ | ਬੀਬੀ ਨੇ ਕਿਹਾ ਕਿ ਰਾਜੋਆਣਾ ਦੇ ਕੇਸ ਵਿੱਚ ਸਰਕਾਰ ਤੁਰੰਤ ਫ਼ੈਸਲਾ ਕਰਕੇ ਰਿਹਾਅ ਕਰੇ ਅਤੇ ਐਸਜੀਪੀਸੀ ਉਸ ਦੇ ਵਕੀਲ ਦੀ 11 ਲੱਖ ਰੁਪਏ ਫੀਸ ਦੇ ਰਿਹਾਅ ਹੈ ਅਤੇ ਸ਼੍ਰੋਮਣੀ ਕਮੇਟੀ ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ ਦੀ ਫੀਸ ਵੀ ਅਦਾ ਕਰ ਰਹੀ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਵਿਡ ਦੌਰਾਨ ਦੁਨੀਆ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪਰ ਸ਼ਰਧਾਲੂਆਂ ਦੀ ਆਸਥਾ ਵਿੱਚ ਕੋਈ ਫਰਕ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ 100 ਸਾਲਾ ਸ਼ਤਾਬਦੀ ਨਨਕਾਣਾ ਸਾਹਿਬ ਦੇ ਸਾਕੇ ਦੀ ਆ ਰਹੀ ਹੈ,ਉਹ ਪਾਕਿਸਤਾਨ ਵਿੱਚ ਵੀ ਮਨਾਈ ਜਾਵੇਗੀ, ਤੇ ਗੁਰਦਾਸਪੁਰ ਵਿੱਚ ਵੀ ਇਸ ਲਈ ਪਾਸਪੋਰਟ ਵੀ ਭੇਜੇ ਗਏ ਹਨ ਜਥਾ ਨਨਕਾਣਾ ਸਾਹਿਬ ਸਾਕਾ ਮਨਾਏਗਾ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਤੇ ਅਕਾਲ ਤਖਤ ਸਾਹਿਬ ਤੋਂ ਇੱਕ ਨਗਰ ਕੀਰਤਨ ਰਵਾਨਾ ਹੋਵੇਗਾ ਅਤੇ ਦਿਲੀ ਜਾਏਗਾ, ਉਸਦਾ ਰੂਟ ਕੀ ਹੋਵੇਗਾ ਇਸ ਲਈ ਤਿਆਰੀ ਵੀ ਕੀਤੀ ਜਾ ਰਹੀ ਹੈ।