ਪੰਜਾਬ

punjab

ETV Bharat / state

ਗੈਸਟ ਹਾਊਸ 'ਚ ਨੌਜਵਾਨ ਦੀ ਮੌਤ ਬਣੀ ਪੁਲਿਸ ਲਈ ਬੁਝਾਰਤ, ਜਾਂਚ ਜਾਰੀ

ਅੰਮ੍ਰਿਤਸਰ ਦੀ 100 ਫੁੱਟੀ ਰੋਡ 'ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਥੇ ਸਥਿਤ ਇੱਕ ਗੈਸਟ ਹਾਊਸ ਵਿੱਚ ਨੌਜਵਾਨ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਿਆ। ਨੌਜਵਾਨ ਪ੍ਰਿੰਸ ਦੀ ਮੌਤ ਕਿਵੇਂ ਹੋਈ ਇਹ ਇੱਕ ਬੁਝਾਰਤ ਬਣਿਆ ਹੋਇਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।

ਗੈਸਟ ਹਾਊਸ 'ਚ ਨੌਜਵਾਨ ਦੀ ਮੌਤ ਬਣੀ ਪੁਲਿਸ ਲਈ ਬੁਝਾਰਤ, ਜਾਂਚ ਜਾਰੀ
ਗੈਸਟ ਹਾਊਸ 'ਚ ਨੌਜਵਾਨ ਦੀ ਮੌਤ ਬਣੀ ਪੁਲਿਸ ਲਈ ਬੁਝਾਰਤ, ਜਾਂਚ ਜਾਰੀ

By

Published : Oct 6, 2020, 8:07 PM IST

ਅੰਮ੍ਰਿਤਸਰ: ਸ਼ਹਿਰ ਦੇ ਇੱਕ ਨਿੱਜੀ ਗੈਸਟ ਹਾਊਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਜੋ ਕਿ ਮੌਕੇ 'ਤੇ ਪੁੱਜੀ ਪੁਲਿਸ ਲਈ ਬੁਝਾਰਤ ਬਣ ਗਿਆ ਹੈ। ਗੈਸਟ ਹਾਊਸ ਦੇ ਮਾਲਕ ਨੇ ਵੀ ਮੌਤ ਕਿਵੇਂ ਹੋਈ, ਬਾਰੇ ਕੁਝ ਪਤਾ ਨਾ ਹੋਣ ਬਾਰੇ ਕਿਹਾ ਹੈ।

ਮੌਕੇ 'ਤੇ ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੀ 100 ਫੁੱਟੀ ਰੋਡ 'ਤੇ ਅਰੋੜਾ ਗੈਸਟ ਹਾਊਸ ਦੇ ਮਾਲਕ ਨੇ ਦੱਸਿਆ ਕਿ ਨੌਜਵਾਨ ਪ੍ਰਿੰਸ ਜੋਤ ਦੀ ਮੌਤ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਬੋਲਚਾਲ ਹੀ ਨਹੀਂ ਸੀ। ਉਹ ਉਪਰ ਛੱਤ 'ਤੇ ਰਹਿ ਰਿਹਾ ਸੀ।

ਗੈਸਟ ਹਾਊਸ 'ਚ ਨੌਜਵਾਨ ਦੀ ਮੌਤ ਬਣੀ ਪੁਲਿਸ ਲਈ ਬੁਝਾਰਤ, ਜਾਂਚ ਜਾਰੀ

ਉਨ੍ਹਾਂ ਕਿਹਾ ਕਿ ਨੌਜਵਾਨ ਦੀ ਮੌਤ ਬਾਰੇ ਸਵੇਰੇ 8 ਵਜੇ ਪਤਾ ਲੱਗਿਆ, ਜਿਸ 'ਤੇ ਉਨ੍ਹਾਂ ਨੇ ਪ੍ਰਸ਼ਾਸਨ ਦੀ ਉਡੀਕ ਕੀਤੀ ਅਤੇ ਪੁਲਿਸ ਨੇ ਆ ਕੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਸਪਾ ਦੇ ਕੰਮ ਹੋਣ ਬਾਰੇ ਸੁਣਿਆ ਹੈ, ਪਰ ਹੋਰ ਕੁਝ ਨਹੀਂ ਪਤਾ। ਹਾਲਾਂਕਿ ਇਹ ਜ਼ਰੂਰ ਹੈ ਕਿ 10 ਸਾਲ ਪਹਿਲਾਂ ਜਦੋਂ ਉਨ੍ਹਾਂ ਦਾ ਸੁਨਿਆਰੇ ਦਾ ਕੰਮ ਸੀ, ਉਸ ਤੋਂ ਬਾਅਦ ਕੀ ਹੋਇਆ, ਕੀ ਨਹੀਂ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।

ਉਧਰ, ਮਾਮਲੇ ਦੇ ਜਾਂਚ ਅਧਿਕਾਰੀ ਏਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਪ੍ਰਿੰਸ ਜੋਤ(45) ਦੋ ਦਿਨ ਤੋਂ ਗੈਸਟ ਹਾਊਸ ਵਿੱਚ ਰਹਿ ਰਿਹਾ ਸੀ। ਪ੍ਰਿੰਸ ਜੋਤ ਵਿਆਹਿਆ ਹੋਇਆ ਹੈ ਤੇ 2 ਬੱਚੇ ਹਨ। ਦੇਰ ਰਾਤ ਪਹਿਲਾਂ ਇਹ ਨੇ ਸ਼ਰਾਬ ਪੀਂਦੇ ਰਹੇ। ਸਵੇਰੇ ਮੈਨੇਜਰ ਨੇ ਜਦੋਂ ਜਾ ਕੇ ਵੇਖਿਆ ਤਾਂ ਪ੍ਰਿੰਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਕਮਰੇ ਵਿੱਚ ਉਸ ਨਾਲ 2 ਔਰਤਾਂ ਵੀ ਸਨ, ਜੋ ਸਵੇਰੇ ਉਥੋਂ ਚਲੀਆਂ ਗਈਆਂ ਸਨ। ਇਨ੍ਹਾਂ ਨੂੰ ਪ੍ਰਿੰਸ ਨੇ ਪਹਿਲਾਂ ਕਮਰਾ ਬੁੱਕ ਕਰਵਾ ਕੇ ਦਿੱਤਾ ਸੀ। ਅੱਜ ਸਵੇਰੇ ਉਨ੍ਹਾਂ ਨੂੰ ਪ੍ਰਿੰਸ ਦੀ ਮੌਤ ਹੋਣ ਦੀ ਖ਼ਬਰ ਮਿਲੀ, ਜਿਸ 'ਤੇ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਤੇ ਪਤਨੀ ਦੇ ਬਿਆਨ ਦਰਜ ਕਰ ਲਏ ਗਏ ਹਨ।

ABOUT THE AUTHOR

...view details