ਅੰਮ੍ਰਿਤਸਰ: ਅਜਨਾਲਾ ਵਿੱਚ ਪੁਲਿਸ ਥਾਣੇ ਉੱਤੇ ਕਬਜ਼ਾ ਕਰਕੇ ਆਪਣੇ ਸਆਤੀ ਲਵਪ੍ਰੀਤ ਤੁਫਾਨ ਨੂੰ ਛੁਡਵਾਉਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਪੇਸ਼ੀ ਮਗਰੋਂ ਕੋਰਟ ਨੇ 10 ਮੁਲਜ਼ਮਾਂ ਨਿਆਂਇਕ ਹਿਰਾਸਤ ਇੱਕ ਮੁਲਜ਼ਮ ਨੂੰ 4 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ। ਇਸ ਦੌਰਾਨ ਇੱਕ ਵੱਡੀ ਗੱਲ ਇਹ ਵੀ ਸਾਹਮਣੇ ਆਈ ਕਿ ਮੈਡੀਕਲ ਦੌਰਾਨ ਅੰਮ੍ਰਿਤਪਾਲ ਦੇ ਸਾਥੀ ਮੁਲਜ਼ਮ ਐੱਚਆਈਵੀ ਪਾਜ਼ੀਟਿਵ ਵੀ ਪਾਏ ਗਏ ਹਨ ਜਿਸ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ ਹੈ। ਦੱਸ ਦਈਏ ਅਜਨਾਲਾ ਕਾਂਡ ਕਰਕੇ ਹੀ ਅੰਮ੍ਰਿਤਪਾਲ ਦੇਸ਼ ਵਿਰੋਧੀ ਗਤੀਵਿਧੀਆਂ ਲਈ ਸੁਰਖੀਆਂ ਵਿੱਚ ਆਇਆ ਸੀ ਅਤੇ ਅੱਜ ਕੱਲ੍ਹ ਪੁਲਿਸ ਵੱਲੋਂ ਅੰਮ੍ਰਿਤਪਾਲ ਖ਼ਿਲਾਫ਼ ਜੰਗੀ ਪੱਧਰ ਉੱਤੇ ਐਕਸ਼ਨ ਉਲੀਕਿਆ ਗਿਆ ਹੈ ਜਿਸ ਦੌਰਾਨ ਅੰਮ੍ਰਿਤਪਾਲ ਫਰਾਰ ਚੱਲ ਰਿਹਾ ਹੈ ਪਰ ਉਸ ਦੇ ਸੈਂਕੜੇ ਸਾਥੀਆਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ।
ਕੀ ਹੈ ਅਜਨਾਲਾ ਕਾਂਡ: ਦੱਸ ਦਈਏ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਅਜਨਾਲਾ ਵਿੱਚ ਆਪਣੇ ਸਾਥੀ ਤੂਫਾਨ ਸਿੰਘ ਦੀ ਰਿਹਾਈ ਲਈ ਅਜਨਾਲਾ ਥਾਣਾ ਉੱਤੇ ਹਮਲਾ ਕੀਤੀ ਸੀ ਅਤੇ ਥਾਣੇ ਵਿੱਚ ਤਾਇਨਾਤ ਪੁਲਿਸ ਦੇ ਕਈ ਮੁਲਾਜ਼ਮਾਂ ਨੂੰ ਘੰਬੀਰ ਜ਼ਖ਼ਮੀ ਵੀ ਕਰ ਦਿੱਤਾ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਅੰਦਰ ਪ੍ਰਵੇਸ਼ ਕੀਤੀ ਅਤੇ ਪੁਲਿਸ ਨੂੰ ਧਮਕਾ ਕੇ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਕਰਵਾਈ ਸੀ। ਇਸ ਕਾਂਢ ਤੋਂ ਮਗਰੋਂ ਅੰਮ੍ਰਿਤਪਾਲ ਪੂਰੇ ਦੇਸ਼ ਦੀਆਂ ਸੁਰਖੀਆਂ ਬਣਿਆ ਸੀ।