ਅੰਮ੍ਰਿਤਸਰ :ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸੁੱਚਾ ਸਿੰਘ ਲੰਗਾਹ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਨਤਮਸਤਕ ਹੋਏ ਜਿਥੇ ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਗੇ ਪੰਥ 'ਚ ਮੁੜ ਸ਼ਾਮਿਲ ਕਰਨ ਲਈ ਦੁਹਾਈ ਦਿੱਤੀ। ਸੁੱਚਾ ਸਿੰਘ ਨੇ ਬਜ਼ੁਰਗ ਮਾਂ ਬਾਪ ਦਾ ਵਾਸਤਾ ਦਿੰਦਿਆਂ ਕਿਹਾ ਕਿ ਉਹ 72 ਦਿਨਾਂ ਤੋਂ ਲਗਾਤਾਰ ਨੰਗੇ ਪੈਰੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮਾਫ਼ੀ ਮੰਗਣ ਲਈ ਆ ਰਿਹਾ ਹਾਂ।
ਸੁੱਚਾ ਸਿੰਘ ਲੰਗਾਹ ਵੱਲੋਂ ਮੁੜ ਤੋਂ ਪੰਥ 'ਚ ਸ਼ਾਮਲ ਕਰਨ ਦੀ ਦੁਹਾਈ ਜਥੇਦਾਰ ਨੇ ਕਿਹਾ ਇਹ ਸਿੰਘ ਸਾਹਿਬਾਨ ਦਾ ਮਾਮਲਾ ਅਕਾਲੀ ਦਲ ਦੇ ਸਾਬਕਾ ਆਗੂ ਤੇ ਗੁਰਦਾਸਪੁਰ ਹਲਕੇ ਦੇ ਵਿਧਾਇਕ ਤੇ ਐੱਸ.ਜੀ.ਪੀ.ਸੀ ਮੈਂਬਰ ਰਹਿ ਚੁੱਕੇ ਹਨ ਜਿਨ੍ਹਾਂ ਦੀ ਇਕ ਪਰਾਈ ਔਰਤ ਨਾਲ ਰੰਗਰਲੀਆਂ ਮਨਾਉਣ ਦੀ ਇਕ ਅਸ਼ਲੀਲ ਵੀਡੀਓ ਵਾਇਰਲ ਹੋ ਗੀ ਸੀ ਜਿਸ ਕਾਰਨ ਪੰਥ ਦੇ ਵਿਰੋਧ ਦੇ ਚਲਦੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਉਸ ਨੂੰ ਪੰਥ ਵਿਚੋਂ ਸਦਾ ਲਈ ਛੇਕ ਦਿੱਤਾ ਗਿਆ ਸੀ। ਇਸ ਕਾਰਨ ਸੁੱਚਾ ਸਿੰਘ ਦਾ ਸਿਆਸੀ ਤੇ ਧਾਰਮਕ ਜੀਵਨ ਮੰਨਿਆ ਜਾਵੇ ਤਾਂ ਤਬਾਹ ਹੀ ਹੋ ਗਿਆ ਸੀ ਤੇ ਹਰ ਪਾਸੇ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਲੰਗਾਹ ਨੇ ਬਜ਼ੁਰਗ ਮਾਂ-ਬਾਪ ਪਾਇਆ ਵਾਸਤਾ
ਜ਼ਿਕਰੇਖਾਸ ਹੈ ਕਿ ਸੁੱਚਾ ਸਿੰਘ ਲੰਗਾਹ ਵੱਲੋਂ ਮੁੜ ਪੰਥ ਵਿੱਚ ਸ਼ਾਮਿਲ ਹੋਣ ਲਈ ਬੀਤੇ ਲੰਮੇ ਸਮੇਂ ਤੋਂ ਅਕਾਲ ਤਖਤ ਸਾਹਿਬ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਲੇਲੜੀਆੰ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਸਿੰਘ ਸਾਹਿਬ ਨੂੰ ਪੱਤਰ ਲਿਖ ਕਈ ਵਾਰ ਇਸ ਸਬੰਧੀ ਬੇਨਤੀ ਵੀ ਕੀਤੀ ਗਈ ਹੈ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਾ ਮਿਲਣ ਤੇ ਅੱਜ ਫਿਰ ਤੋਂ ਸੁੱਚਾ ਸਿੰਘ ਲੰਗਾਹ ਵਲੋਂ ਨੰਗੇ ਪੈਰੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣੇ ਬਜ਼ੁਰਗ ਮਾਂ ਬਾਪ ਦਾ ਵਾਸਤਾ ਦਿੰਦਿਆਂ ਪੰਥ ਵਿੱਚ ਮੁੜ ਸ਼ਾਮਿਲ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਿੰਘ ਸਾਹਿਬਾਨ ਬੈਠ ਕੇ ਇਸ ਬਾਰੇ ਫੈਸਲਾ ਕਰਰਨਗੇ।
ਇਹ ਵੀ ਪੜ੍ਹੋ : Punjab Congress Conflict: ਫਤਿਹ ਜੰਗ ਬਾਜਵਾ ਜਨਤਕ ਮੁਆਫੀ ਮੰਗਣ: ਜਾਖੜ