ਪੰਜਾਬ

punjab

ETV Bharat / state

ਗਰੀਬ ਪਰਿਵਾਰ ਲਈ ਮਸੀਹਾ ਬਣੀ ਸਾਧ ਸੰਗਤ ਦਸਵੰਦ ਸੇਵਾ ਸੋਸਾਇਟੀ

ਸਕੀਮਾਂ ਤਹਿਤ ਗਰੀਬ ਲੋਕਾਂ ਨੂੰ ਘਰ ਦੇਣ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਅਸਲ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਅਜਨਾਲਾ ਦਾ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਮੁਸ਼ਕਿਲਾਂ ਨਾਲ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਸੀ ਪਰ ਇਸ ਪਰਿਵਾਰ ਲਈ ਸਾਧ ਸੰਗਤ ਦਸਵੰਦ ਸੇਵਾ ਸੋਸਾਇਟੀ ਮਸੀਹਾ ਬਣ ਕੇ ਸਾਹਮਣੇ ਆਈ।

ਗਰੀਬ ਪਰਿਵਾਰ ਲਈ ਮਸੀਹਾ ਬਣੀ ਸਾਧ ਸੰਗਤ ਦਸਵੰਦ ਸੇਵਾ ਸੋਸਾਇਟੀ
ਗਰੀਬ ਪਰਿਵਾਰ ਲਈ ਮਸੀਹਾ ਬਣੀ ਸਾਧ ਸੰਗਤ ਦਸਵੰਦ ਸੇਵਾ ਸੋਸਾਇਟੀ

By

Published : Mar 27, 2021, 12:47 PM IST

ਅੰਮ੍ਰਿਤਸਰ: ਬੇਸ਼ਕ ਸਰਕਾਰਾਂ ਗਰੀਬਾਂ ਦੀ ਆਰਥਿਕ ਮਦਦ ਕਰਨ ਦੇ ਲੱਖ ਹੀ ਦਾਅਵੇ ਵਾਅਦੇ ਕਰਦੀ ਹੈ ਪਰ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਸਰਕਾਰ ਵੱਖ ਵੱਖ ਸਕੀਮਾਂ ਤਹਿਤ ਗਰੀਬ ਲੋਕਾਂ ਨੂੰ ਘਰ ਦੇਣ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਅਸਲ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਅਜਨਾਲਾ ਦਾ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਮੁਸ਼ਕਿਲਾਂ ਨਾਲ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਸੀ ਪਰ ਇਸ ਪਰਿਵਾਰ ਲਈ ਸਾਧ ਸੰਗਤ ਦਸਵੰਦ ਸੇਵਾ ਸੋਸਾਇਟੀ ਮਸੀਹਾ ਬਣ ਕੇ ਸਾਹਮਣੇ ਆਈ। ਦੱਸ ਦਈਏ ਕਿ ਮਜ਼ਦੂਰ ਭੁਪਿੰਦਰ ਸ਼ਰਮਾ ਆਪਣੀ ਪਤਨੀ, ਚਾਰ ਧੀਆਂ ਅਤੇ ਪੁੱਤ ਨਾਲ ਟੁੱਟੇ ਹੋਏ ਘਰ ਚ ਰਹਿੰਦਾ ਸੀ। ਪਰ ਹੁਣ ਸੋਸਾਇਟੀ ਵੱਲੋਂ ਉਨ੍ਹਾਂ ਦਾ ਮਕਾਨ ਬਣਾਇਆ ਜਾ ਰਿਹਾ ਹੈ।

ਇਹ ਵੀ ਪੜੋ: ਭਾਰਤ ਬੰਦ 'ਤੇ ਕਿਸਾਨਾਂ ਨੇ ਅੰਮ੍ਰਿਤਸਰ-ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਕੀਤਾ ਜਾਮ

ਦੂਜੇ ਪਾਸੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕਾਫੀ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਗਰੀਬ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਪਰਿਵਾਰ ਕੋਲ ਰਹਿਣ ਲਈ ਛੱਤ ਨਹੀਂ ਹੈ ਅਤੇ ਜਰੂਰਮੰਦ ਭੁਪਿੰਦਰ ਸ਼ਰਮਾ ਦੀਆਂ ਚਾਰ ਬੇਟੀਆਂ ਅਤੇ ਇਕ ਬੇਟਾ ਹੈ ਜੋ ਕਿ ਬਿਨਾਂ ਛੱਤ ਤੋਂ ਘਰ ’ਚ ਰਹਿਣ ਲਈ ਮਜ਼ਬੂਰ ਸੀ। ਪਰ ਹੁਣ ਉਨ੍ਹਾਂ ਵੱਲੋਂ ਇਸ ਪਰਿਵਾਰ ਨੂੰ ਘਰ ਬਣਾ ਕੇ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ABOUT THE AUTHOR

...view details