ਪੰਜਾਬ

punjab

ਰਾਸਾ ਬਾਬਾ ਬਕਾਲਾ ਸਾਹਿਬ ਨੇ ਐਸਡੀਐਮ ਰਾਂਹੀ ਮੁੱਖ ਮੰਤਰੀ ਨੂੰ ਭੇਜੀਆ ਮੰਗ ਪੱਤਰ

ਰੀਕੋਗਨਾਇਜ਼ਡ ਐਂਡ ਐਫਿਲੀਏਟਡ ਸਕੂਲ ਐਸੋਸੀਏਸ਼ਨ ਪੰਜਾਬ ਰਾਸਾ ਦੀ ਅਗਵਾਈ ਵਿੱਚ ਰਾਸਾ ਤਹਿਸੀਲ ਯੂਨਿਟ ਬਾਬਾ ਬਕਾਲਾ ਸਾਹਿਬ ਨੇ ਪੰਜਾਬ ਸਰਕਾਰ ਦੇ ਸਕੂਲ ਬੰਦ ਕਰਨ ਦੇ ਫ਼ੈਸਲੇ ਵਿਰੁੱਧ 'ਚ ਵਿਸ਼ਾਲ ਰੋਸ ਮਾਰਚ ਕੱਢਿਆ।ਮ

By

Published : Apr 3, 2021, 2:37 PM IST

Published : Apr 3, 2021, 2:37 PM IST

ਰਾਸਾ ਬਾਬਾ ਬਕਾਲਾ ਸਾਹਿਬ ਨੇ ਐਸਡੀਐਮ ਰਾਂਹੀ ਮੁੱਖ ਮੰਤਰੀ ਨੂੰ ਭੇਜੀਆ ਮੰਗ ਪੱਤਰ
ਰਾਸਾ ਬਾਬਾ ਬਕਾਲਾ ਸਾਹਿਬ ਨੇ ਐਸਡੀਐਮ ਰਾਂਹੀ ਮੁੱਖ ਮੰਤਰੀ ਨੂੰ ਭੇਜੀਆ ਮੰਗ ਪੱਤਰ

ਅੰਮ੍ਰਿਤਸਰ: ਰੀਕੋਗਨਾਇਜ਼ਡ ਐਂਡ ਐਫਿਲੀਏਟਡ ਸਕੂਲ ਐਸੋਸੀਏਸ਼ਨ ਪੰਜਾਬ ਰਾਸਾ ਦੀ ਅਗਵਾਈ ਵਿੱਚ ਰਾਸਾ ਤਹਿਸੀਲ ਯੂਨਿਟ ਬਾਬਾ ਬਕਾਲਾ ਸਾਹਿਬ ਨੇ ਪੰਜਾਬ ਸਰਕਾਰ ਦੇ ਸਕੂਲ ਬੰਦ ਕਰਨ ਦੇ ਫ਼ੈਸਲੇ ਵਿਰੁੱਧ 'ਚ ਵਿਸ਼ਾਲ ਰੋਸ ਮਾਰਚ ਕੱਢਿਆ। ਇਸ ਵਿੱਚ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ, ਅਧਿਆਪਕਾਂ, ਟਰਾਂਸਪੋਰਟ ਕਰਮਚਾਰੀਆਂ ਅਤੇ ਹੋਰ ਸਬੰਧਿਤ ਵਿਅਕਤੀਆਂ ਨੇ ਸਮੂਹਕ ਰੂਪ ਵਿੱਚ ਸ਼ਾਮਲ ਹੋਏ। ਸਬ ਡਵੀਜਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਡਾ. ਮੇਜਰ ਸੁਮਿੱਤ ਮੁਧ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ ਅਤੇ ਜਲਦ ਸਕੂਲ ਖੋਲਣ ਦੀ ਮੰਗ ਕੀਤੀ ਗਈ ਹੈ।

ਇਸ ਰੋਸ ਮਾਰਚ ਵਿੱਚ ਹਾਜ਼ਿਰ ਤਹਿਸੀਲ ਪ੍ਰਧਾਨ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਮੂਹ ਮਾਪੇ ਸਕੂਲ ਖੋਲਣ ਲਈ ਸਕੂਲਾਂ 'ਤੇ ਦਬਾਅ ਬਣਾ ਰਹੇ ਹਨ। ਦਸਵੀਂ, ਬਾਰਵੀਂ ਦੇ ਵਿਦਿਆਰਥੀ ਪ੍ਰੀਖਿਆਵਾਂ ਮੁਲਤਵੀ ਹੋਣ ਕਾਰਨ ਭਾਰੀ ਨਿਰਾਸ਼ਾ ਵਿੱਚ ਹਨ ਅਤੇ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਟਰਾਂਸਪੋਰਟ ਮੁਲਾਜ਼ਮਾਂ ਨੂੰ ਬੇਰੁਜ਼ਗਾਰੀ ਪ੍ਰਤੱਖ ਦਿਖਾਈ ਦੇ ਰਹੀ ਹੈ। ਇਸ ਲਈ ਸਰਕਾਰ ਨੂੰ ਲੋਕ ਹਿੱਤ ਵਿੱਚ ਫੈਸਲਾ ਲੈਂਦੇ ਹੋਏ ਜਲਦ ਸਕੂਲ ਖੋਲ੍ਹ ਦੇਣੇ ਚਾਹੀਦੇ ਹਨ ਅਤੇ ਜਲਦ ਹੀ ਸਕੂਲ ਵਿੱਚ ਸੈਲਫ ਸੈਟਰ ਬਣਾ ਕੇ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਲੈਣੀਆਂ ਚਾਹੀਦੀਆਂ ਹਨ।

ਉਨਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਸਾਰੇ ਧਾਰਮਿਕ, ਆਰਥਿਕ, ਖੁਸ਼ੀ-ਗਮੀਂ ਦੇ ਸਮਾਗਮ ਆਦਿ ਬਿਨਾਂ ਕੋਰੋਨਾ ਦੇ ਕਿਸੇ ਡਰ-ਭੈਅ ਤੋਂ ਚੱਲ੍ਹ ਰਹੇ ਹਨ ਤਾਂ ਅਜਿਹੇ ਵਿੱਚ ਕੋਰੋਨਾ ਦੇ ਨਾਂਅ 'ਤੇ ਸਿਰਫ ਸਕੂਲ ਬੰਦ ਕਰਨੇ ਸਰਕਾਰ ਦਾ ਇੱਕ ਤਰਕਹੀਣ ਫੈਸਲਾ ਹੈ। ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਸਕੂਲ ਇੱਕ ਅਪ੍ਰੈਲ ਤੋਂ ਖੋਲ੍ਹੇ ਜਾਣ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਇਆ ਜਾ ਸਕੇ।

ABOUT THE AUTHOR

...view details