ਅੰਮ੍ਰਿਤਸਰ: ਬੀਤੇ ਮਹੀਨੇ ਤੋਂ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਨਾਲ ਮਾਝਾ, ਮਾਲਵਾ ਅਤੇ ਦੁਆਬਾ ਦੇ ਕਈ ਜ਼ਿਲ੍ਹਿਆਂ ਵਿੱਚ ਕੁਦਰਤ ਦੀ ਕਰੋਪੀ ਕਾਰਣ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਹੈ। ਇਸੇ ਦੌਰਾਨ ਈਟੀਵੀ ਭਾਰਤ ਪੰਜਾਬ ਦੀਆਂ ਟੀਮਾਂ ਵੀ ਹੜ੍ਹਾਂ ਨੂੰ ਲੈਅ ਕੇ ਪਲ ਪਲ ਦੀ ਰਿਪੋਰਟ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਬਿਆਸ ਦਰਿਆ ਦਾ ਤੇਜ਼ ਰਫਤਾਰ ਪਾਣੀ ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ਉੱਤੇ ਬਣੀ ਪੁਲਿਸ ਚੌਕੀ ਨੂੰ ਤਬਾਹ ਕਰ ਦਿੱਤਾ। ਇਸ ਤੋਂ ਇਲਾਵਾ ਦਰਿਆ ਕੰਢੇ ਸਥਿਤ ਅਸਤ ਘਾਟ ਅਤੇ ਮੰਦਿਰ ਵਿੱਚ ਵੀ ਪਾਣੀ ਨਾਲ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਪੁਲਿਸ ਚੌਂਕੀ ਹੋਈ ਤਬਾਹ: ਬਿਆਸ ਦਰਿਆ ਕੰਢੇ ਪੁਲਿਸ ਚੌਂਕੀ ਵਿੱਚ ਹੋਈ ਤਬਾਹੀ ਦੀਆਂ ਤਸਵੀਰਾਂ ਅਤੇ ਉੱਥੇ ਦਹਾਕਿਆਂ ਤੋਂ ਰਹਿ ਰਹੇ ਗੋਤਾਖੋਰ ਰਾਜੂ ਨਾਲ ਗੱਲਬਾਤ ਕਰਨ ਉੱਤੇ ਉਸ ਨੇ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਬਣੀ ਇਸ ਪੁਲਿਸ ਚੌਂਕੀ ਦੀ ਇਮਾਰਤ ਇੱਕ ਤਰਫੋਂ ਬਿਆਸ ਦਰਿਆ ਦੇ ਪਾਣੀ ਦੀ ਮਾਰ ਕਾਰਨ ਟੁੱਟ ਕੇ ਰੁੜ ਚੁੱਕੀ ਹੈ। ਇਸ ਦੇ ਨਾਲ ਹੀ ਅੰਦਰ ਦਾ ਫ਼ਰਸ਼ ਵੀ ਕਾਫੀ ਹੱਦ ਤੱਕ ਤਿੜ ਚੁੱਕਾ ਹੈ ਅਤੇ ਫਿਲਹਾਲ ਇਸਦੀ ਰਿਪੇਅਰ ਲਈ ਭਾਰੀ ਖਰਚ ਅਤੇ ਮੁਸ਼ੱਕਤ ਕਰਨੀ ਪਵੇਗੀ।
Punjab Flood update: ਅੰਮ੍ਰਿਤਸਰ 'ਚ ਬਿਆਸ ਦਰਿਆ ਨੇ ਮਚਾਈ ਤਬਾਹੀ, ਫਸਲਾਂ ਤੋਂ ਲੈਕੇ ਘਰਾਂ ਨੂੰ ਕੀਤਾ ਬਰਬਾਦ - Punjab Flood update
Punjab Flood update: ਬਿਆਸ ਦਰਿਆ ਨੇ ਸਰਹੱਦੀ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਅੰਮ੍ਰਿਤਸਰ ਦੇ ਵੱਖ-ਵੱਖ ਕੰਢੀ ਖੇਤਰਾਂ ਤੋਂ ਇਲਾਵਾ ਹੋਰ ਇਲਾਕਿਆਂ ਵਿੱਚ ਜਿੱਥੇ ਫਸਲ ਦੀ ਭਾਰੀ ਤਬਾਹੀ ਹੜ੍ਹ ਨੇ ਕੀਤੀ ਹੈ ਉੱਥੇ ਹੀ ਲੋਕਾਂ ਦੇ ਪਸ਼ੂਆਂ ਅਤੇ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਹੁਣ ਵੀ ਨਹੀਂ ਟਲਿਆ ਖਤਰਾ: ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਲਗਭਗ ਹਰ ਥਾਂ ਦਰਿਆ ਦਾ ਪਾਣੀ ਕਰੀਬ ਤਿੰਨ ਤੋਂ ਚਾਰ ਫੁੱਟ ਤੱਕ ਵਗਿਆ ਹੈ। ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ ਅਤੇ ਕਮਰਿਆਂ ਵਿੱਚ ਗਾਰ ਭਰ ਚੁੱਕੀ ਹੈ। ਫਿਲਹਾਲ ਖਤਰਾ ਟਲਿਆ ਨਹੀਂ ਹੈ ਕਿਉਂਕਿ ਪਾਣੀ ਦਾ ਵਹਾਅ ਕਾਫੀ ਤੇਜ਼ ਹੈ। ਉਨ੍ਹਾਂ ਦੱਸਿਆ ਪਾਣੀ ਆਉਣ ਕਾਰਣ ਉਹ ਆਪਣਾ ਸਮਾਨ ਲੈਅ ਕੇ ਸੜਕ ਉੱਤੇ ਚਲੇ ਗਏ ਸਨ ਅਤੇ ਹੁਣ ਸੜਕ ਕਿਨਾਰੇ ਹੀ ਸੋ ਰਹੇ ਹਨ।
- ਚੰਡੀਗੜ੍ਹ 'ਚ ਦਾਖਿਲ ਹੋਣ ਦੀ ਕਿਸਾਨਾਂ ਨੇ ਕੀਤੀ ਤਿਆਰੀ, ਟ੍ਰਾਈਸਿਟੀ ਛਾਉਣੀ 'ਚ ਤਬਦੀਲ, ਪੁਲਿਸ ਨੇ ਬੰਦ ਕੀਤੇ ਐਂਟਰੀ ਪੁਆਇੰਟ
- ਬਰਨਾਲਾ ਦੇ ਨੌਜਵਾਨ ਦੀ ਬ੍ਰੇਨ ਹੈਮਰੇਜ ਕਾਰਨ ਯੂਕੇ ਵਿੱਚ ਹੋਈ ਮੌਤ
- PM Modi S. Africa visit: PM ਮੋਦੀ ਦੱਖਣੀ ਅਫਰੀਕਾ ਦੌਰੇ 'ਤੇ ਰਵਾਨਾ, 15ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣਗੇ
ਸਰਕਾਰ ਅੱਗੇ ਮਦਦ ਲਈ ਅਪੀਲ:ਬਿਆਸ ਦਰਿਆ ਕੰਢੇ ਬਣੇ ਅਸਤਘਾਟ ਅਤੇ ਮੰਦਿਰ ਵਿੱਚ ਭਰੀ ਰੇਤ, ਮਿੱਟੀ ਕਾਰਣ ਸਥਿਤੀ ਤਰਸਯੋਗ ਬਣੀ ਹੋਈ ਹੈ। ਜਿਸ ਸਬੰਧੀ ਗੱਲਬਾਤ ਕਰਦਿਆਂ ਮਲਾਹ ਦਾਤਾ ਰਾਮ ਨੇ ਦੱਸਿਆ ਕਿ ਪਣੀ ਦੇ ਤੇਜ਼ ਵਹਾਅ ਕਾਰਨ ਉਸ ਦੀ ਕਿਸ਼ਤੀ ਦਾ ਵੀ ਨੁਕਸਾਨ ਹੋਇਆ ਹੈ ਅਤੇ ਮੰਦਿਰ ਨਜ਼ਦੀਕ ਕਰੀਬ ਡੇਢ ਫੁੱਟ ਪਾਣੀ ਹੁਣ ਵੀ ਹੈ। ਪਾਣੀ ਆਉਣ ਕਾਰਨ ਮੰਦਿਰ ਨਜ਼ਦੀਕ ਭਾਰੀ ਮਾਤਰਾ ਵਿੱਚ ਰੇਤ ਅਤੇ ਮਿੱਟੀ ਜਮ੍ਹਾਂ ਹੋ ਚੁੱਕੀ ਹੈ । ਜਿਸ ਨੂੰ ਸਾਫ ਕਰਵਾਉਣ ਲਈ ਕਈ ਦਿਨ ਲੱਗ ਸਕਦੇ ਹਨ ਪਰ ਸਫਾਈ ਦਾ ਕੰਮ ਪਾਣੀ ਉਤਰਨ ਉੱਤੇ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇੜੀ ਦਾ ਨੁਕਸਾਨ ਹੋਣ ਕਾਰਨ ਹੁਣ ਉਹ ਡੂੰਘੇ ਪਾਣੀ ਵਿੱਚ ਨਹੀਂ ਜਾ ਸਕਦੇ, ਇਸ ਕਾਰਣ ਸਰਕਾਰ ਉਨ੍ਹਾਂ ਨੂੰ ਬੇੜੀ ਦੇਵੇ ਤਾਂ ਜੋ ਉਹ ਜ਼ਰੂਰਤਮੰਦਾਂ ਦੀ ਮਦਦ ਕਰ ਸਕਣ।