ਅੰਮ੍ਰਿਤਸਰ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਖੁਸ਼ਪ੍ਰੀਤ ਨੇ ਸੂਬੇ 'ਚ ਤੀਜਾ ਤੇ ਅੰਮ੍ਰਿਤਸਰ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਖ਼ੁਸ਼ਪ੍ਰੀਤ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਮਾਪਿਆਂ ਤੇ ਅਧਿਆਪਕ ਦੇ ਸਹਿਯੋਗ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਖ਼ੁਸ਼ਪ੍ਰੀਤ ਨੇ ਕਿਹਾ ਕਿ ਉਹ ਮੈਥ ਦੀ ਪ੍ਰੋਫ਼ੈਸਰ ਬਣਨਾ ਚਾਹੁੰਦੀ ਹਾਂ।
PSEB ਦਸਵੀਂ ਦੇ ਨਤੀਜਿਆਂ ਵਿੱਚ ਧੀਆਂ ਦੀ ਹੋਈ ਬੱਲੇ-ਬੱਲੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰੀ ਦਸਵੀਂ ਦੇ ਨਤੀਜਿਆਂ 'ਚ ਅੰਮ੍ਰਿਤਸਰ ਦੀਆਂ ਕੁੜੀਆਂ ਨੇ ਮੱਲਾਂ ਮਾਰ ਲਈਆਂ ਹਨ।
ਵਿਦਿਆਰਥੀ
ਦੂਜੇ ਪਾਸੇ ਅੰਮ੍ਰਿਤਸਰ ਦਾ ਨਾਂਅ ਰੋਸ਼ਨ ਕਰਨ ਵਾਲੀ ਨਵਪ੍ਰੀਤ, ਖ਼ੁਸ਼ਦੀਪ ਤੇ ਹਰਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੈ, ਕਿ ਉਨ੍ਹਾਂ ਆਪਣੇ ਸਕੂਲ 'ਤੇ ਆਪਣੇ ਸ਼ਹਿਰ ਦਾ ਨਾਂਅ ਦਾ ਰੋਸ਼ਨ ਕੀਤਾ।
ਉਥੇ ਹੀ ਅੰਮ੍ਰਿਤਸਰ ਦੇ ਡੀਓ ਸਲਵਿੰਦਰ ਸਮਰਾ ਦਾ ਕਹਿਨਾਂ ਹੈ ਕਿ ਪਿਛਲੇ ਸਾਲ ਬਹੁਤ ਮੇਹਨਤ ਕਾਰਵਾਈ ਗਈ ਸੀ ਬੱਚਿਆਂ ਨੂੰ ਜਿਸ ਦਾ ਨਤੀਜਾ ਅੱਜ ਸਾਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਸਾਨੂ ਬੜੀ ਖੁਸ਼ੀ ਹੈ ਕਿ ਬੱਚਿਆਂ ਨੇ ਚੰਗਾ ਰਿਜਲਟ ਲੈਕੇ ਆਏ ਤੇ ਆਪਣੀ ਮੇਹਨਤ ਸਫਲ ਕੀਤੀ