ਪੰਜਾਬ

punjab

ETV Bharat / state

SGPC ਦੀਆਂ ਚੋਣਾਂ ਦੀ ਤਿਆਰੀ ਸ਼ੁਰੂ: ਜਾਣੋ ਕੌਣ ਬਣਵਾ ਸਕਦਾ ਹੈ ਵੋਟ, ਕਿੰਨੇ ਸਾਲ ਬਾਅਦ ਹੋਣਗੀਆਂ ਚੋਣਾਂ

12 ਸਾਲਾਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਉਸ ਦੀ ਤਿਆਰੀ ਸ਼ੁਰੂ ਹੋ ਗਈ ਹੈ । ਜਾਣੋ ਇਹ ਚੋਣਾਂ ਕਿੰਨੇ ਸਾਲ ਬਾਅਦ ਹੋਣਗੀਆਂ, ਕੌਣ ਆਪਣੀ ਵੋਟ ਬਣਵਾ ਸਕਦਾ ਹੈ?...

SGPC ਦੀਆਂ ਚੋਣਾਂ ਦੀ ਤਿਆਰੀ ਸ਼ੁਰੂ
SGPC ਦੀਆਂ ਚੋਣਾਂ ਦੀ ਤਿਆਰੀ ਸ਼ੁਰੂ

By

Published : May 31, 2023, 6:17 PM IST

Updated : May 31, 2023, 7:52 PM IST

ਚੰਡੀਗੜ੍ਹ:12 ਸਾਲਾਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੀਆਂ ਤਿਆਰੀਆਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਜਸਟਿਸ ਐੱਸ.ਐੱਸ. ਸਰਾਵਾਂ (ਸੇਵਾਮੁਕਤ) ਨੇ ਪੰਜਾਬ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ ਅਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਦੇ ਨਵੇਂ ਬੋਰਡ ਦੇ ਗਠਨ ਲਈ ਵੋਟਰ ਸੂਚੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

SGPC ਚੋਣਾਂ ਦੀਆਂ ਖਾਸ ਗੱਲਾਂ

SGPC ਦੀਆਂ ਚੋਣਾਂ ਹਰ 5 ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ ਪਰ 12 ਸਾਲਾਂ ਤੋਂ ਇਹ ਚੋਣਾਂ ਨਹੀਂ ਕਰਵਾਈਆਂ ਗਈਆਂ। ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਨਵੰਬਰ ਮਹੀਨੇ ਵਿੱਚ ਕਰਵਾਉਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਦੇ ਨਾਲ ਹੀ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ SGPC ਦੀਆਂ ਚੋਣਾਂ ਕਰਵਾਉਣ ਉਤੇ ਜੋਰ ਦਿੰਦੇ ਰਹਿੰਦੇ ਹਨ।

21 ਸਾਲ ਤੋਂ ਵੱਧ ਉਮਰ ਦੇ ਬਣਵਾ ਸਕਦੇ ਹਨ ਵੋਟ :ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਭੇਜੇ ਤਾਜ਼ਾ ਪੱਤਰ ਵਿੱਚ ਨਵੇਂ ਵੋਟਰਾਂ ਦੇ ਨਾਂ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਨਵੇਂ ਨਾਂ ਦਰਜ ਕਰਵਾਉਣ ਲਈ ਤਸੀਂ ਇਨ੍ਹਾਂ ਸ਼ਰਤਾਂ ਉਤੇ ਖਰੇ ਉਤਨੇ ਚਾਹੀਦੇ ਹੋ। 21 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਸਿੱਖ ਵੋਟ ਬਣਵਾ ਸਕਦਾ ਹੈ ਪਰ ਉਸ ਨੂੰ ਇਨ੍ਹਾਂ ਸਰਤਾਂ ਦਾ ਖਿਆਰ ਰੱਖਣਾ ਹੋਵੇਗਾ ਕਿ ਉਹ ਕੇਸ ਅਤੇ ਦਾੜ੍ਹੀ ਵੀ ਨਾ ਕੱਟੇ। ਸ਼ਰਾਬ ਦਾ ਸੇਵਨ ਨਾ ਕਰੋ ਅਤੇ ਸਿਗਰਟ-ਤੰਬਾਕੂ ਆਦਿ ਦਾ ਸੇਵਨ ਵੀ ਨਾ ਕਰੋ। ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਵਾਲਾ ਕੋਈ ਵੀ ਸਿੱਖ ਸਬੰਧਤ ਪਟਵਾਰੀ ਕੋਲ ਜਾ ਕੇ ਆਪਣਾ ਨਾਂ ਦਰਜ ਕਰਵਾ ਸਕਦਾ ਹੈ।

SGPC ਦੀ ਕੌਣ ਬਣਵਾ ਸਕਦਾ ਹੈ ਵੋਟ

2016 ਵਿੱਚ ਹੋਣੀਆਂ ਸਨSGPCਚੋਣਾਂ :SGPC ਦੀ ਸਥਾਪਨਾ 1920 ਵਿੱਚ 16 ਨਵੰਬਰ ਨੂੰ ਹੋਈ ਸੀ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ ਇਸ ਤੋਂ ਪਹਿਲਾਂ ਆਖਰੀ ਵਾਰ ਚੋਣਾਂ 2011 ਵਿੱਚ ਹੋਈਆਂ ਸਨ। ਹਰ 5 ਸਾਲਾਂ ਬਾਅਦ ਇਹ ਚੋਣਾਂ ਕਰਵਾਉਣੀਆਂ ਹੁੰਦੀਆਂ ਹਨ ਪਰ 2016 ਵਿੱਚ ਨਹੀਂ ਕਰਾਵਈਆਂ ਗਈਆਂ। SGPC ਦੇ ਪ੍ਰਧਾਨ ਦੀ ਚੋਣ 2011 ਵਿੱਚ ਚੁਣੇ ਹੋਏ ਮੈਂਬਰਾਂ ਦੀ ਸਹਿਮਤੀ ਨਾਲ ਕਰ ਲਈ ਜਾਂਦੀ ਹੈ।

SGPC ਦੀ ਸਥਾਪਨਾ 1920 ਵਿੱਚ 16 ਨਵੰਬਰ ਨੂੰ ਗੁਰਦੁਆਰਾ ਸੁਧਾਰ ਲਹਿਰ ਨਾਲ ਹੋਈ ਸੀ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਖਰੀ ਵਾਰ 2011 ਵਿੱਚ ਹੋਈਆਂ ਸਨ। ਹਰ 5 ਸਾਲਾਂ ਬਾਅਦ ਹੋਣ ਵਾਲੀਆਂ ਇਹ ਚੋਣਾਂ 2016 ਵਿੱਚ ਦੁਬਾਰਾ ਹੋਣੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਪ੍ਰਧਾਨ ਦੀ ਚੋਣ 2011 ਵਿੱਚ ਚੁਣੇ ਗਏ ਮੈਂਬਰਾਂ ਦੀ ਸਹਿਮਤੀ ਨਾਲ ਹੁੰਦੀ ਰਹੀ ਹੈ।

ਸ਼੍ਰੋਮਣੀ ਕਮੇਟੀ ਦੇ ਕੁੱਲ ਮੈਂਬਰਾਂ ਦੀ ਗਿਣਤੀ

SGPC ਦੇ170ਮੈਂਬਰਾਂ ਦੀ ਚੋਣ :ਸ਼੍ਰੋਮਣੀ ਕਮੇਟੀ ਦੇ ਕੁੱਲ ਮੈਂਬਰਾਂ ਦੀ ਗਿਣਤੀ 191 ਹੈ। ਇਸ ਵਿੱਚ 170 ਮੈਂਬਰ ਦੀ ਚੋਂਣ, 15 ਨਾਮਜ਼ਦ, 5 ਤਖ਼ਤਾਂ ਦੇ ਮੁਖੀ ਅਤੇ ਹਰਿਮੰਦਰ ਸਾਹਿਬ ਦੇ 1 ਹੈੱਡ ਗ੍ਰੰਥੀ ਸ਼ਾਮਲ ਹਨ। ਵੋਟਰਾਂ ਦੀ ਕੁੱਲ ਗਿਣਤੀ 56,40,943 ਹੈ। 2011 ਵਿੱਚ ਹੋਈਆਂ ਚੋਣਾਂ ਅਨੁਸਾਰ ਸਭ ਤੋਂ ਵੱਧ ਵੋਟਰ ਪੰਜਾਬ (52.69 ਲੱਖ) ਹਨ। ਇਸ ਤੋਂ ਇਲਾਵਾ 3.37 ਲੱਖ ਵੋਟਰ ਹਰਿਆਣਾ ਦੇ, 23,011 ਹਿਮਾਚਲ ਪ੍ਰਦੇਸ਼ ਅਤੇ 11,932 ਚੰਡੀਗੜ੍ਹ ਤੋਂ ਹਨ। ਪਿਛਲੇ ਸਾਲ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਵਾਰ ਸ਼੍ਰੋਮਣੀ ਕਮੇਟੀ ਦੀਆਂ ਇਨ੍ਹਾਂ ਚੋਣਾਂ ਵਿੱਚ ਇਹ ਵੋਟਰ ਬਣੇ ਰਹਿਣਗੇ ਜਾਂ ਨਹੀਂ, ਇਸ ਬਾਰੇ ਵੀ ਸ਼ੰਕਾ ਬਣੀ ਹੋਈ ਹੈ।

2011 ਦੀਆਂ ਚੋਣਾਂ ਅਨੁਸਾਰ ਵੋਟਰਾਂ ਦੀ ਗਿਣਤੀ
Last Updated : May 31, 2023, 7:52 PM IST

ABOUT THE AUTHOR

...view details