ਅੰਮ੍ਰਿਤਸਰ:ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਤੇ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਿਕਰਮ ਮਜੀਠੀਆ ਨੂੰ ਬਚਾਉਂਦਾ ਰਿਹਾ। ਨਸ਼ਿਆ ਅਤੇ ਬੇਅਦਬੀ ਦੇ ਮਾਮਲੇ ਦੇ ਕਾਰਨ ਹੀ ਸੀਐੱਮ ਬਦਲੇ ਗਏ ਹਨ।
ਸਾਢੇ 4 ਸਾਲ ਕੈਪਟਨ ਸੁੱਤੇ ਰਹੇ- ਸਿੱਧੂ
ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਨਹੀਂ ਪਤਾ ਸੀ ਕਿ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ ਸੀ ਉਨ੍ਹਾਂ ਨੂੰ ਹੁਣ ਪਤਾ ਚਲ ਚੁੱਕਿਆ ਹੋਵੇਗਾ। ਉਹ ਲਗਾਤਾਰ ਮਾਫੀਆ ਦੇ ਖਿਲਾਫ ਲੜਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਉਹ ਸਾਢੇ 4 ਸਾਲ ਸੁੱਤੇ ਰਹੇ ਸੀ ਅਤੇ ਅੱਜ ਵੀ ਉਹ ਕਿਸੇ ਵੀ ਪਾਰਟੀ ਦੇ ਪ੍ਰੇਮੀ ਨਹੀਂ ਹਨ। ਸਿੱਧੂ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਬੋਲ ਰਹੇ ਹਨ ਕਿ ਉਹ ਰਿਪੋਰਟ ਖੋਲ੍ਹਣਗੇ ਚਾਰ ਸਾਲ ਤੋਂ ਹੋਏ ਸੁੱਤੇ ਹੋਏ ਸੀ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਲਾਲਚ ਦੇਕੇ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਸੀ। ਸਿੱਧੂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਕੇ ਲੋਕਾਂ ਨੂੰ ਧਮਕਾ ਕੇ ਆਪਣੀ ਪਾਰਟੀ ਚ ਸ਼ਾਮਲ ਕਰ ਰਹੇ ਹਨ।
ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਮਜੀਠੀਆ ਤੋਂ ਮੁਆਫੀ ਮੰਗ ਗਏ ਸੀ ਇਹ ਕੇਜਰੀਵਾਲ ਹੈ ਜੋ ਬਾਦਲਾਂ ਦੀ ਬੱਸਾਂ ਨੂੰ ਦਿੱਲੀ ਤੱਕ ਲੈ ਜਾਂਦਾ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਸਭ ਕੁਝ ਸਮਝ ਆ ਰਿਹਾ ਹੈ।
ਅਸਤੀਫੇ ਦਾ ਪਿਆ ਮੁੱਲ- ਸਿੱਧੂ