ਪੰਜਾਬ

punjab

ETV Bharat / state

ਸਿੱਧੂ ਨੇ ਮੁੜ ਮੀਡੀਆ ਤੋਂ ਵੱਟਿਆ ਪਾਸਾ - ਪੂਰਵ ਕੈਬਿਨੇਟ ਮੰਤਰੀ ਨਵਜੋਤ ਸਿੱਧੂ

ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਇੱਕ ਸਕੂਲ ਦੇ ਉਦਘਾਟਨ ਸਾਮਰੋਹ ਲਈ ਪੁੱਜੇ। ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੇ ਇਸ ਵਾਰ ਵੀ ਮੀਡੀਆ ਤੋਂ ਦੂਰੀ ਬਨਾਈ ਰੱਖੀ ਅਤੇ ਇੱਕ ਵਾਰ ਫਿਰ ਚੁੱਪੀ ਸਾਦੀ ਰੱਖੀ। ਸਿੱਧੂ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਤੋਂ ਪਹਿਲਾਂ ਹੀ ਚਲੇ ਗਏ।

ਫ਼ੋਟੋ

By

Published : Sep 9, 2019, 2:40 PM IST

ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਨੇ ਕੀਤਾ ਚਮਰੰਗ ਰੋਡ ਤੇ ਏਕਤਾ ਨਗਰ ਇਲਾਕੇ ਦਾ ਦੌਰਾ ਕੀਤਾ। ਸਿੱਧੂ ਇੱਕ ਸਕੂਲ ਦੇ ਉਦਘਾਟਨ ਸਾਮਰੋਹ ਲਈ ਪੁੱਜੇ ਸਨ। ਆਪਣੇ ਦੌਰੇ ਦੌਰਾਨ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੇ ਇਸ ਵਾਰ ਫਿਰ ਮੀਡੀਆ ਤੋਂ ਦੂਰੀ ਬਨਾਈ ਰੱਖੀ ਅਤੇ ਇੱਕ ਵਾਰ ਫਿਰ ਚੁੱਪੀ ਸਾਦੀ ਰੱਖੀ। ਸਿੱਧੂ ਏਕਤਾ ਨਗਰ ਇਲਾਕੇ ਵਿੱਚ ਸਕੂਲ ਦੇ ਉਦਘਾਟਨ ਕਰਨ ਲਈ ਆਏ ਸੀ। ਇਲਾਕਾ ਨਿਵਾਸੀਆਂ ਨੇ ਆਪਣੀ ਮੁਸ਼ਕਲਾਂ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਸਿੱਧੂ ਦੇ ਲਾਗੇ ਨਹੀਂ ਲੱਗਣ ਦਿੱਤਾ। ਉਨ੍ਹਾਂ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।

ਵੀਡੀਓ

ਦੂਜੇ ਪਾਸੇ ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਸੰਸਦ ਹੋਣ ਦੇ ਬਾਵਜੂਦ ਇਸ ਇਲਾਕੇ 'ਚ ਕਦੇ ਨਹੀਂ ਆਏ ਪਰ ਜੇ ਅੱਜ ਆਏ ਵੀ ਤਾਂ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤਾਂ ਸੁਣਦੇ। ਪਰ ਉਹ ਸਿਰਫ਼ 5 ਮਿੰਟ ਲਈ ਸਕੂਲ ਦੇ ਉਦਘਾਟਨ ਰੁਕੇ ਅਤੇ ਚਲੇ ਗਏ। ਨਾਲ ਹੀ ਉਨ੍ਹਾਂ ਦੇ ਸੁਰੱਖਿਆ ਬਲਾਂ ਨੇ ਸਭ ਨੂੰ ਧੱਕੇ ਮਾਰਕੇ ਪਿੱਛੇ ਕਰ ਦਿੱਤਾ। ਇਲਾਕਾ ਨਿਵਾਸੀਆਂ ਨੇ ਇਹ ਵੀ ਕਿਹਾ ਕਿ ਬਿਜਲੀ ਦੇ ਵਧਦੇ ਦਰਾਂ ਦੇ ਚੱਲਦੇ ਗ਼ਰੀਬ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ABOUT THE AUTHOR

...view details