ਅੰਮ੍ਰਿਤਸਰ: 1989 ਵਿੱਚ ਬੰਗਾਲ ਦੇ ਮਹਾਂਬੀਰ ਕਲੋਨੀ ਵਿਚ ਕੋਇਲੇ ਦੀ ਖਾਨ ਵਿੱਚੋਂ 65 ਲੋਕਾਂ ਦੀ ਜਾਨ ਬਚਾਉਣ ਵਾਲੇ ਇੰਜਨੀਅਰ ਜਸਵੰਤ ਸਿੰਘ ਦੇ ਨਾਮ ਤੇ ਮਜੀਠਾ ਰੋਡ ਦੇ ਇਕ ਚੌਕ ਦਾ ਨਾਮ ਰਖਣ ਦਾ ਪ੍ਰਸਤਾਵ ਨਗਰ ਨਿਗਮ ਵੱਲੋਂ ਪਾਸ ਕੀਤਾ ਗਿਆ ਹੈ। ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਸਤਾਵ ਨੂੰ ਲੈ ਕੇ ਜਿਥੇ ਇੰਜੀ ਜਸਵੰਤ ਸਿੰਘ ਗਿੱਲ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਪਰਿਵਾਰ ਇਸ ਮੌਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਸਵ: ਇੰਜੀਅਰ ਜਸਵੰਤ ਸਿੰਘ ਗਿੱਲ ਦੇ ਪੁੱਤਰ ਡਾ. ਸਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਜੋ ਨਗਰ ਨਿਗਮ ਅੰਮ੍ਰਿਤਸਰ ਵਲੋਂ ਸਵਰਗੀ ਇੰਜੀ ਜਸਵੰਤ ਸਿੰਘ ਜੀ ਦੇ ਨਾਮ ‘ਤੇ ਅੰਮ੍ਰਿਤਸਰ ਦੇ ਮਜੀਠਾ ਰੋਡ ਚੌਕ ਦਾ ਨਾਮ ਰੱਖਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ।