ਪੰਜਾਬ

punjab

ETV Bharat / state

ਡਰੱਗ ਅਫ਼ਸਰ ਨੇਹਾ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਡਰੱਗ ਅਫ਼ਸਰ ਦੇ ਕਤਲ ਮਾਮਲੇ 'ਚ ਕਈ ਲੋਕਾਂ ਨੇ ਨੇਹਾ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਡਰੱਗ ਅਫ਼ਸਰ ਆਪਣੇ ਫਰਜ਼ ਨੂੰ ਅੰਜਾਮ ਦਿੰਦੇ ਹੋਏ ਸ਼ਹੀਦ ਹੋਈ ਹੈ।

By

Published : Apr 1, 2019, 9:25 PM IST

ਅੰਮ੍ਰਿਤਸਰ: ਡਰੱਗ ਅਫ਼ਸਰ ਨੇਹਾ ਸੂਰੀ ਦੇ ਕਤਲ ਦਾ ਮਾਮਲੇ ਨੂੰਲੈ ਕੇ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਡਰੱਗ ਅਫ਼ਸਰ ਆਪਣੇ ਫਰਜ਼ ਨੂੰ ਅੰਜਾਮ ਦਿੰਦੇ ਹੋਏ ਸ਼ਹੀਦ ਹੋਈ ਹੈ। ਇਸ ਲਈ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ। ਲੋਕਾਂ ਮੁਤਾਬਕ ਪੰਜਾਬ ਅੰਦਰ ਕਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਸਰਕਾਰ ਉੱਪਰ ਨਿਸ਼ਾਨਾ ਵਿੰਨ੍ਹਦੇ ਹੋਏ ਲੋਕਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਚੋਣ ਜ਼ਾਬਤਾ ਲੱਗਿਆ ਹੋਣ ਦੇ ਬਾਵਜੂਦ ਵੀ ਦਵਾਈ ਵਿਕਰੇਤਾ ਪਾਸ ਅਸਲਾ ਕਿਥੋਂ ਆ ਗਿਆ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਖਰੜ੍ਹ ਦੇ ਸਿਵਲ ਹਸਪਤਾਲ ਅੰਦਰ ਸਥਿਤ ਡਰੱਗ ਫ਼ੂਡ ਐਂਡ ਕੈਮੀਕਲ ਟੈਸਟਿੰਗ ਲੈਬੋਰੇਟਰੀ 'ਚ ਇੱਕ ਵਿਅਕਤੀ ਨੇ ਮਹਿਲਾ ਡਰੱਗ ਇੰਸਪੈਕਟਰ ਡਾ. ਨੇਹਾ ਸੂਰੀ ਨੂੰ ਗੋਲੀ ਮਾਰ ਦਿੱਤੀ ਸੀ।

ABOUT THE AUTHOR

...view details