ਪੰਜਾਬ

punjab

ETV Bharat / state

ਘਰ ‘ਤੇ ਡਿੱਗੀ ਅਸਮਾਨੀ ਬਿਜਲੀ ਨੇ ਪਾੜੀਆਂ ਕੰਧਾਂ, ਤਸਵੀਰਾਂ ਆਈਆਂ ਸਾਹਮਣੇ - ਘਰ ਦਾ ਲੱਖਾਂ ਰੁਪਏ ਦਾ ਨੁਕਸਾਨ

ਅਜਨਾਲਾ ਵਿਖੇ ਪਏ ਮੀਂਹ ਕਾਰਨ ਇੱਕ ਘਰ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਘਰ ‘ਤੇ ਬਿਜਲੀ ਡਿੱਗਣ ਦੇ ਕਾਰਨ ਪਰਿਵਾਰ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਪਰਿਵਾਰ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਨੂੰ ਲੈਕੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਘਰ ‘ਤੇ ਡਿੱਗੀ ਅਸਮਾਨੀ ਬਿਜਲੀ ਨੇ ਪਾੜੀਆਂ ਕੰਧਾਂ, ਤਸਵੀਰਾਂ ਆਈਆਂ ਸਾਹਮਣੇ
ਘਰ ‘ਤੇ ਡਿੱਗੀ ਅਸਮਾਨੀ ਬਿਜਲੀ ਨੇ ਪਾੜੀਆਂ ਕੰਧਾਂ, ਤਸਵੀਰਾਂ ਆਈਆਂ ਸਾਹਮਣੇ

By

Published : Sep 10, 2021, 6:23 PM IST

ਅੰਮ੍ਰਿਤਸਰ:ਅਜਨਾਲਾ ਵਿਖੇ ਇੱਕ ਘੱਰ ‘ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਬਿਜਲੀ ਡਿੱਗਣ ਦੇ ਕਾਰਨ ਪਰਿਵਾਰ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਪਰਿਵਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਬਿਜਲੀ ਡਿੱਗਣ ਦੇ ਕਾਰਨ ਤਿੰਨ ਮੰਜ਼ਿਲਾ ਇਮਾਰਤ ਦੀ ਸਾਰੀ ਵੈਰਿੰਗ ਸੜ ਗਈ ਅਤੇ ਇਸਦੇ ਨਾਲ ਹੀ ਘਰ ਵਿੱਚ ਜਿੰਨ੍ਹੇ ਵੀ ਬਿਜਲੀ ਦੇ ਉਪਕਰਨ ਸਨ ਉਹ ਸਾਰੇ ਸੜ ਗਏ ਹਨ।

ਘਰ ‘ਤੇ ਡਿੱਗੀ ਅਸਮਾਨੀ ਬਿਜਲੀ ਨੇ ਪਾੜੀਆਂ ਕੰਧਾਂ, ਤਸਵੀਰਾਂ ਆਈਆਂ ਸਾਹਮਣੇ

ਇਸ ਸਬੰਧੀ ਪੀੜਤ ਬਾਜ ਸਿੰਘ ਨੇ ਦੱਸਿਆ ਕਿ ਤੇਜ ਮੀਂਹ ਹੋਣ ਕਾਰਨ ਉਹ ਥੱਲੇ ਬੈਠੇ ਸੀ ਕਿ ਇੱਕ ਦਮ ਬਹੁਤ ਤੇਜ਼ ਬਿਜਲੀ ਡਿੱਗਣ ਦੀ ਆਵਾਜ਼ ਆਈ। ਪੀੜਤ ਨੇ ਦੱਸਿਆ ਕਿ ਅਸਮਾਨੀ ਬਿਜਲੀ ਉੁਨ੍ਹਾਂ ਦੇ ਘਰ ਦੀ ਛੱਤ ਉੱਪਰ ਡਿੱਗ ਗਈ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਭਾਰੀ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਉੱਠ ਕੇ ਵੇਖਿਆ ਤਾਂ ਉਨ੍ਹਾਂ ਦੇ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਪਈਆਂ ਵਿਖਾਈ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਕਾਰਨ ਉਨ੍ਹਾਂ ਦੇ ਸਾਰੇ ਬਿਜਲੀ ਉਪਰਕਨ ਵੀ ਸੜ ਗਏ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਲੱਗੇ ਏਸੀ, ਟੀਵੀ, ਫਰਿੱਜ਼, ਇਨਵੈਰਟਰ ਸਣੇ ਸਾਰੇ ਬਿਜਲੀ ਦੇ ਉਪਕਰਨ ਸੜ ਗਏ।

ਇਸ ਸਬੰਧੀ ਪੀੜਤ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਬਿਜਲੀ ਡਿੱਗਣ ਨਾਲ ਉਨ੍ਹਾਂ ਦੇ ਘਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਮਕਾਨ ਦੇ ਲੈਂਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।

ਇਹ ਵੀ ਪੜ੍ਹੋ:DSGMC: ਚੋਣ ਡਾਇਰੈਕਟਰ 'ਤੇ ਜੁੱਤੀ ਸੁੱਟ ਮਾਮਲੇ 'ਚ FIR ਦਰਜ

ABOUT THE AUTHOR

...view details