ਅੰਮ੍ਰਿਤਸਰ:ਜਿੱਥੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਸੁਨਹਿਰੀ ਭਵਿੱਖ ਦੀ ਆਸ ਵਜੋਂ ਇੱਕ ਨਿੱਘੀ ਕਿਰਨ ਬਣ ਉਭਰੇ ਮਿਸ਼ਨਦੀਪ ਸਕੂਲ ਵੱਲੋਂ ਲੋੜਵੰਦ ਬੱਚਿਆਂ ਨੂੰ ਸਿੱਖਿਅਤ ਕਰਨ ਤੋਂ ਇਲਾਵਾ ਹੋਰਨਾਂ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਅਜਿਹੇ ਨੇਕ ਉਪਰਾਲੇ ਵਾਲੇ ਇਨਸਾਨਾਂ ਨਾਲ ਸਹਿਯੋਗ ਦੀ ਡੋਰ ਵਧਾਉਂਦਿਆਂ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਵੀ ਇਸ ਸਕੂਲ ਦੇ ਬੱਚਿਆਂ ਲਈ ਨਿੱਜੀ ਤੌਰ 'ਤੇ ਮਦਦ ਦਾ ਹੱਥ ਅੱਗੇ ਵਧਾਇਆ ਗਿਆ ਹੈ।
ਲਖਵਿੰਦਰ ਵਡਾਲੀ ਵੱਲੋਂ ਬੱਚਿਆਂ ਲਈ ਵੱਡਾ ਐਲਾਨ ! ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਖੁਸ਼ੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਵਿਸ਼ੇਸ਼ ਕਾਰਨ ਕਰਕੇ ਨਹੀ ਇੱਥੇ ਪੁੱਜੇ ਹਨ। ਬਲਕਿ ਸਿਰਫ਼ ਸਕੂਲ ਦੇ ਸਮੂਹ ਪਰਿਵਾਰ ਰੂਪੀ ਬੱਚਿਆਂ ਤੇ ਸਟਾਫ਼ ਨਾਲ ਮਿਲਣ ਆਏ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਧੀਆਂ ਦਾ ਦਰਜਾ ਸਭ ਤੋਂ ਉੱਪਰ ਹੈ। ਪਰ ਦੁਨੀਆ ਭਰ ਵਿੱਚ ਧੀਆਂ ਨੂੰ ਜੇਕਰ ਕਿਸੇ ਵੀ ਖੇਤਰ ਵਿੱਚ ਦੇਖਿਆ ਜਾਵੇ ਤਾਂ ਉਹ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਖੜੀਆਂ ਦਿਸਦੀਆਂ ਹਨ।
ਉਨ੍ਹਾਂ ਕਿਹਾ ਕਿ ਮਾਂਵਾਂ ਅਤੇ ਧੀਆਂ ਤੋਂ ਬਿਨ੍ਹਾਂ ਵੰਸ਼ ਅੱਗੇ ਨਹੀਂ ਚੱਲਦੇ ਹਨ। ਅੱਜ ਸਮਾਜ ਵਿੱਚ ਸ਼ੋਸ਼ਲ ਪਲੇਟਫਾਰਮਾਂ 'ਤੇ ਵੀ ਲੋਕ ਕਿਤੇ ਨਾ ਕਿਤੇ ਇਹ ਮੰਨਦੇ ਹਨ ਕਿ ਸਮਾਜ ਵਿੱਚ ਧੀਆਂ ਨੇ ਅਥਾਂਹ ਮਿਹਨਤਾਂ ਚਾਹੇ ਉਹ ਕਿਸੇ ਵੀ ਖੇਤਰ ਵਿੱਚ ਕੀਤੀਆਂ ਹੋਣ ਕਰਕੇ ਆਪਣੇ ਮਾਪਿਆਂ ਅਤੇ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਹੈ।
ਜਿਕਰਯੋਗ ਹੈ ਕਿ ਗਾਇਕ ਲਖਵਿੰਦਰ ਵਡਾਲੀ ਵੱਲੋਂ ਮਿਸ਼ਨਦੀਪ ਐਜੂਕੇਸ਼ਨਲ ਟਰੱਸਟ ਮੈਨੇਜਮੈਂਟ ਨਾਲ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਕਿ ਸਿੱਖਿਆ ਹੀ ਉਹ ਪਹਿਲੀ ਪੌੜੀ ਹੈ। ਜਿਸ ਤੋਂ ਜੀਵਨ ਸ਼ੁਰੂ ਹੁੰਦਾ ਹੈ। ਇਸ ਸੇਵਾ ਵਿੱਚ ਲੱਗੇ ਮਿਸ਼ਨ ਟਰੱਸਟ ਲਈ ਉਹ ਹਮੇਸ਼ਾ ਕੁੱਝ ਨਾ ਕੁੱਝ ਸੇਵਾ ਜਰੂਰ ਸਾਂਝੇ ਕਰਦੇ ਰਹਿਣਗੇ।
ਇਹ ਵੀ ਪੜ੍ਹੋ:- ਗੁਰਦਾਸ ਮਾਨ ਦੇ ਹੱਕ ’ਚ ਆਏ ਰਾਜਾ ਵੜਿੰਗ