ਪੰਜਾਬ

punjab

ETV Bharat / state

ਕਰਤਾਰਪੁਰ ਲਾਂਘਾ: ਭਲਕੇ ਦੀ ਮੀਟਿੰਗ ਤੋਂ ਐੱਸਜੀਪੀਸੀ ਨੂੰ ਉਮੀਦਾਂ!

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ 14 ਜੁਲਾਈ ਨੂੰ ਅਹਿਮ ਮੀਟਿੰਗ ਵਾਹਗਾ ਸਰਹੱਦ ‘ਤੇ ਹੋਣ ਜਾ ਰਹੀ ਹੈ।

ਫ਼ੋਟੋ

By

Published : Jul 13, 2019, 6:29 PM IST

ਅੰਮ੍ਰਿਤਸਰ: ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ 14 ਜੁਲਾਈ ਨੂੰ ਅਹਿਮ ਮੀਟਿੰਗ ਵਾਹਗਾ ਸਰਹੱਦ ‘ਤੇ ਸਵੇਰੇ 9:30 ਵਜੇ ਹੋਣ ਜਾ ਰਹੀ ਹੈ। ਇਸ ਮੀਟਿੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫ਼ੀ ਉਮੀਦਾਂ ਲਾਈਆਂ ਜਾ ਰਹੀਆਂ ਹਨ।

ਵੀਡੀਓ

ਇਹ ਵੀ ਪੜ੍ਹੋ: 'ਅੱਤਵਾਦ ਕਾਰਨ ਭਾਰਤ-ਪਾਕਿ ਨਹੀਂ ਬਣ ਸਕਣਗੇ ਦੋਸਤ'

ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਮੀਟਿੰਗ ਦੇ ਸਾਰਥਕ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਸਬੰਧ ਵਿੱਚ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਹਨ ਉਹ ਵੀ ਛੇਤੀ ਹੱਲ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਮੂਹ ਜਗਤ ਵਿਚ ਵਸਦੀ ਨਾਨਕ ਨਾਮ ਲੇਵਾ ਸੰਗਤ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨ ਸੁਖਾਲੇ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਕਾਰੀਡੋਰ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਣਾਉਣ ਲਈ ਅਹਿਮ ਯੋਗਦਾਨ ਹੋਵੇਗਾ।

ABOUT THE AUTHOR

...view details