ਪੰਜਾਬ

punjab

ETV Bharat / state

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਹਨ: ਕੰਵਰਪਾਲ ਸਿੰਘ

ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਜਦੋਂ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਫਾਂਸੀ ਦਿਤੀ ਤਾਂ ਉਨ੍ਹਾਂ ਨੇ "ਜੋ ਬੋਲੇ ਸੋ ਨਿਹਾਲ" ਦੇ ਜੈਕਾਰੇ ਲਗਾਏ। ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਜਿਸ ਰਾਹ 'ਤੇ ਇੰਦਰਾ ਗਾਂਧੀ ਤੁਰੀ ਸੀ, ਉਸੇ ਹੀ ਨਕਸ਼ੇ ਕਦਮਾਂ 'ਤੇ ਹੁਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾ ਰਹੇ ਹਨ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਤੇ ਮੋਦੀ ਸਰਕਾਰ ਨੇ ਅੜੀ ਕੀਤੀ ਹੋਈ ਹੈ।

Kanwar Pal Singh said Prime Minister Narendra Modi is following Indira Gandhi's footsteps
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਹਨ: ਕੰਵਰਪਾਲ ਸਿੰਘ

By

Published : Jan 6, 2021, 4:45 PM IST

ਅੰਮ੍ਰਿਤਸਰ: ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਜਦੋਂ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਫਾਂਸੀ ਦਿਤੀ ਤਾਂ ਉਨ੍ਹਾਂ ਨੇ "ਜੋ ਬੋਲੇ ਸੋ ਨਿਹਾਲ" ਦੇ ਜੈਕਾਰੇ ਲਗਾਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਹਨ: ਕੰਵਰਪਾਲ ਸਿੰਘ

'ਭਾਜਪਾ ਮਨੁੱਖਤਾ ਦਾ ਕਰ ਰਹੀ ਘਾਣ'

ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਤੇ ਜਿਸ ਕਰਕੇ ਉਸ ਨੂੰ ਸਿੰਘਾਂ ਵੱਲੋਂ ਮਾਰ ਮੁਕਾਇਆ ਅਤੇ ਉਸ ਦੀ ਹੋਣੀ ਦਾ ਫਲ ਦਿੱਤਾ। ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਜਿਸ ਰਾਹ 'ਤੇ ਇੰਦਰਾ ਗਾਂਧੀ ਤੁਰੀ ਸੀ, ਉਸੇ ਹੀ ਨਕਸ਼ੇ ਕਦਮਾਂ 'ਤੇ ਹੁਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾ ਰਹੇ ਹਨ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਤੇ ਮੋਦੀ ਸਰਕਾਰ ਨੇ ਅੜੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਰਵੱਈਆ ਪਿਛਲੇ ਸਮੇਂ ਕਾਂਗਰਸ ਦਾ ਰਿਹਾ ਅਤੇ ਹੁਣ ਬੀਜੇਪੀ ਉਹੀ ਤਰੀਕੇ ਅਪਣਾ ਕੇ ਮਨੁੱਖਤਾ ਦਾ ਘਾਣ ਕਰ ਰਹੀ ਹੈ।

'ਪੰਜਾਬ ਵਿੱਚ 1984 ਤੋਂ ਵੀ ਖ਼ਤਰਨਾਕ ਮਾਹੌਲ ਹੋਵੇਗਾ'
ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨ੍ਹੀਆਂ ਤਾਂ ਪੰਜਾਬ ਵਿੱਚ 1984 ਤੋਂ ਵੀ ਖ਼ਤਰਨਾਕ ਮਾਹੌਲ ਹੋਵੇਗਾ, ਇਸ ਦੀ ਜ਼ਿੰਮੇਵਾਰ ਖੁਦ ਕੇਂਦਰ ਸਰਕਾਰ ਹੋਵੇਗੀ।

ABOUT THE AUTHOR

...view details