ਪੰਜਾਬ

punjab

ETV Bharat / state

ਕੋਰੋਨਾ ਵਾਇਰਸ ਦਾ ਖੌਫ਼, ਦੁਬਈ ਤੋਂ ਭਾਰਤ ਪਰਤ ਰਹੇ ਲੋਕ

ਕੋਰੋਨਾ ਵਾਇਰਸ ਦਾ ਖੌਫ਼ ਲਗਾਤਾਰ ਜਾਰੀ ਹੈ। ਇਸ ਦੇ ਡਰ ਤੋਂ ਲੋਕ ਵਿਦੇਸ਼ਾਂ ਤੋਂ ਵਾਪਸ ਆਪਣੇ ਮੁਲਕ ਪਰਤ ਰਹੇ ਹਨ।

indians come back from dubai,COVID-19
ਫ਼ੋਟੋ

By

Published : Mar 13, 2020, 2:25 PM IST

ਅੰਮ੍ਰਿਤਸਰ: ਸ਼ਹਿਰ ਦੇ ਹਵਾਈ ਅੱਡੇ 'ਤੇ ਕੁਝ ਯਾਤਰੀ ਵੇਖੇ ਗਏ, ਜੋ ਕਿ ਦੁਬਈ ਤੋਂ ਵਾਪਸ ਪਰਤ ਗਏ ਹਨ। ਕੋਰੋਨਾ ਵਾਇਰਸ ਦੇ ਡਰ ਤੋਂ ਸਤਾਏ ਲੋਕ ਹੁਣ ਆਪਣੇ ਘਰ ਵਿੱਚ ਰਹਿਣਾ ਹੀ ਮੁਨਾਸਿਬ ਸਮਝ ਰਹੇ ਹਨ।

ਵੇਖੋ ਵੀਡੀਓ

ਦੁਬਈ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 73 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਦੁਬਈ ਤੋਂ ਭਾਰਤ ਆਉਣ ਵਾਲੇ ਲੋਕ ਡਰ ਦੇ ਪਰਛਾਵੇਂ ਵਿਚ ਘੁੰਮ ਰਹੇ ਹਨ। ਹਾਲਾਂਕਿ, ਬਹੁਤ ਘੱਟ ਯਾਤਰੀ ਭਾਰਤ ਪਹੁੰਚੇ ਹਨ, ਕਿਉਂਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਭਾਰਤ ਵਲੋਂ ਯਾਤਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਸਰਕਾਰਾਂ ਨੂੰ ਇਸ ਮਾਮਲੇ ਵਿਚ ਢੁੱਕਵੇਂ ਕਦਮ ਚੁੱਕਣ ਦੀ ਜ਼ਰੂਰਤ ਹੈ।

ਦੁਬਈ ਦੀ ਉਡਾਣ 'ਤੋਂ ਭਾਰਤ ਪਹੁੰਚੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਹਵਾਈ ਅੱਡੇ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਪਰ ਪਹਿਲਾਂ ਨਾਲੋਂ ਯਾਤਰੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਸਰਕਾਰ ਇਸ ਮਾਮਲੇ ਵਿਚ ਗੰਭੀਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਬਿਜਲੀ ਤੋਂ 'ਸੱਖਣਾ' ਕੈਪਟਨ ਦਾ ਸਮਾਰਟ ਸਕੂਲ

ABOUT THE AUTHOR

...view details