ਅੰਮ੍ਰਿਤਸਰ: ਕੁੱਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਦਿਵਯਾਂਗ ਨੌਜਵਾਨ ਦੀ ਖ਼ਬਰ ਨਸ਼ਰ ਹੋਈ ਸੀ ਜੋ ਕਿ ਸੜਕ ਦੇ ਕੰਢੇ ਬੈਠ ਕੇ ਅਗਰਬੱਤੀਆਂ ਵੇਚਦਾ ਸੀ। ਇਹ ਖਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗੀ ਤਾਂ ਉਹ ਇਸ ਨੌਜਵਾਨ ਨੂੰ ਮੋਟਰਸਾਈਕਲ ਦੇਣ ਪਹੁੰਚੇ।
ਖ਼ਬਰ ਦਾ ਅਸਰ: ਦਿਵਯਾਂਗ ਨੌਜਵਾਨ ਨੂੰ ਮੋਟਰਸਾਈਕਲ ਦੇਣ ਲਈ ਪਹੁੰਚੀ DSGMC ਹਰ ਮੁਸ਼ਕਲ ਦਾ ਹੱਲ ਕਰਨ ਦੀ ਕਰਨਗੇ ਕੋਸ਼ਿਸ਼: DSGMC
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਖ਼ਬਰ ਵਾਇਰਲ ਹੋਣ ਮਗਰੋਂ ਉਨ੍ਹਾਂ ਇਸ ਨੌਜਵਾਨ ਕੋਲ ਪਹੁੰਚ ਕੀਤੀ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਨੌਜਵਾਨ ਦੀ ਹਰ ਮੁਸ਼ਕਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।
ਹੁਣ ਦਿੱਲੀ ਵੱਲ ਕਰੇਗਾ ਕੂਚ
ਇਸ ਮੌਕੇ ਦਿਵਯਾਂਗ ਨੌਜਵਾਨ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੋਈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੇ ਬਾਰੇ ਕੁੱਝ ਸੋਚਿਆ। ਨੌਜਵਾਨ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਦਿੱਲੀ ਪਹੁੰਚ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਸੋਚ ਰਿਹਾ ਸੀ ਪਰ ਉਸਦਾ ਸਾਈਕਲ ਉਥੇ ਜਾਣ ਦੀ ਹਾਲਾਤਾਂ ਵਿੱਚ ਨਾਂ ਹੋਣ ਕਰਕੇ ਉਹ ਜਾ ਨਹੀਂ ਸਕਦਾ ਸੀ। ਉਸ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਮੋਟਰਸਾਈਕਲ ਮਿਲ ਗਈ ਹੈ ਅਤੇ ਉਹ ਜਲਦ ਹੀ ਦਿੱਲੀ ਵੱਲ ਨੂੰ ਕੂਚ ਕਰੇਗਾ।