ਪੰਜਾਬ

punjab

ETV Bharat / state

ਅੰਮ੍ਰਿਤਸਰ ਚ ਕੇਜਰੀਵਾਲ GO BACK ਦੇ ਲੱਗੇ ਹੋਰਡਿੰਗ - ਹੋਰਡਿੰਗ

ਅੰਮ੍ਰਿਤਸਰ 'ਚ ਕੇਜਰੀਵਾਲ(kejriwal) ਗੋ ਬੈਕ ਦੇ ਹੋਰਡਿੰਗ ਲੱਗੇ ਹਨ ।ਇਨ੍ਹਾਂ ਹੋਰਡਿੰਗਾਂ ਤੇ ਲਿਖਿਆ ਹੈ ਕਿ ਪਹਿਲਾਂ ਦਿੱਲੀ ਸੁਧਾਰੋ ਫਿਰ ਪੰਜਾਬ ਵੱਲ ਆਓ।ਇਹ ਹੋਰਡਿੰਗ ਯੂਥ ਕਾਂਗਰਸ ਦੇ ਆਗੂ ਤੇ ਨਵਜੋਤ ਸਿੰਘ ਸਿੱਧੂ(Navjot Singh Sidhu) ਦੇ ਖਾਸਮਖਾਸ ਮਿੱਠੂ ਮਦਾਨ ਵੱਲੋਂ ਲਗਾਏ ਗਏ ਹਨ।

ਅੰਮ੍ਰਿਤਸਰ ਚ ਕੇਜਰੀਵਾਲ GO BACK ਦੇ ਲੱਗੇ ਹੋਰਡਿੰਗ
ਅੰਮ੍ਰਿਤਸਰ ਚ ਕੇਜਰੀਵਾਲ GO BACK ਦੇ ਲੱਗੇ ਹੋਰਡਿੰਗ

By

Published : Jun 21, 2021, 7:10 AM IST

ਅੰਮ੍ਰਿਤਸਰ: ਕਾਂਗਰਸੀ ਆਗੂ ਤੇ ਕੌਂਸਲਰ ਮਿੱਠੂ ਮਦਾਨ ਵੱਲੋਂ ਅੰਮ੍ਰਿਤਸਰ ਸ਼ਹਿਰ ਵਿਚ ਕੇਜਰੀਵਾਲ(kejriwal) ਗੋ ਬੈਕ ਦੇ ਹੋਰਡਿੰਗ ਲਗਾਏ ਗਏ ਹਨ।ਇਨ੍ਹਾਂ ਲਗਾਏ ਗਏ ਹੋਰਡਿੰਗ ‘ਤੇ ਲਿਖਿਆ ਸੀ ਪਹਿਲਾਂ ਦਿੱਲੀ ਸੁਧਾਰੋ ਫਿਰ ਪੰਜਾਬ ਆਉ।ਨਵਜੋਤ ਸਿੰਘ ਸਿੱਧੂ(Navjot Singh Sidhu) ਦੇ ਖਾਸਮ ਖਾਸ ਮਿੱਠੂ ਮਦਾਨ ਵੱਲੋਂ ਇਹ ਹੋਰਡਿੰਗ ਲਗਾਏ ਗਏ।ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਮਿੱਠੂ ਮਦਾਨ ਨੇ ਕਿਹਾ ਕਿ ਇਹ ਹੋਰਡਿੰਗ ਮੇਰੇ ਵੱਲੋਂ ਲਗਾਏ ਗਏ ਹਨ ਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਏ ਹੋ ਉਸੇ ਤਰ੍ਹਾਂ ਵਾਪਿਸ ਚਲੇ ਜਾਉ।

ਅੰਮ੍ਰਿਤਸਰ ਚ ਕੇਜਰੀਵਾਲ GO BACK ਦੇ ਲੱਗੇ ਹੋਰਡਿੰਗ

ਕਾਂਗਰਸੀ ਆਗੂ ਨੇ ਦਿੱਲੀ ਸਰਕਾਰ ਤੇ ਵਰ੍ਹਦਿਆਂ ਕਿਹੈ ਕਿ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਨੂੰ ਦਿੱਲੀ ਵਿੱਚ ਬੈਡ ਤੱਕ ਨਹੀਂ ਮਿਲਿਆ, ਜਿਸ ਕਰਕੇ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ। ਮਿੱਠੂ ਮਦਾਨ ਨੇ ਕਿਹਾ ਕਿ ਕੇਜਰੀਵਾਲ ਕੁਰਸੀ ਦਾ ਭੁੱਖਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ ਪਾਗਲ ਨਾ ਬਣਾਇਆ ਜਾਵੇ ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ਚਾਲਾਂ ਨੂੰ ਸਮਝਦੇ ਹਨ।ਮਿੱਠੂ ਮਦਾਨ ਨੇ ਕਿਹਾ ਕਿ ਇਹ ਲੋਕ ਉਨ੍ਹਾਂ ਦੇ ਵਸ 'ਚ ਆਉਣ ਵਾਲੇ ਨਹੀਂ ਤੇ ਜਿੱਥੋਂ ਆਏ ਹੋ ਇਸ ਕਰਕੇ ਉੱਥੇ ਹੀ ਵਾਪਸ ਚਲੇ ਜਾਉ।

ਉਨ੍ਹਾਂ ਕੇਜਰੀਵਾਲ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜਦੋਂ ਦਿੱਲੀ ਦੀ ਗੱਲ ਆਈ ਤੇ ਮੋਦੀ ਅੱਗੇ ਗੋਡੇ ਟੇਕ ਅਤੇ ਤੇ ਜੇਕਰ ਪੰਜਾਬ ਦੀ ਗੱਲ ਆਈ ਤੇ ਬਿਕਰਮ ਮਜੀਠੀਆ ਕੋਲੋ ਮੁਆਫੀ ਮੰਗੀ ਤੇ ਹੁਣ ਇਹ ਲੋਕ ਸਾਡੇ ਪੰਜਾਬ ਦੀ ਅਗੁਵਾਈ ਕਰਨਗੇ ਜਿਹੜੇ ਆਪ ਮਾਫੀਆਂ ਮੰਗਦੇ ਫਿਰਦੇ ਹਨ।ਇਸ ਕਰਕੇ ਇਸ ਨੂੰ ਪੰਜਾਬ ਵਿੱਚ ਐਂਟਰੀ ਕਰਨੀ ਨਹੀਂ ਚਾਹੀਦੀ।

ਇਹ ਵੀ ਪੜ੍ਹੋ:'ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ 'ਚ ਹੋ ਸਕਦੇ ਸ਼ਾਮਲ'

ABOUT THE AUTHOR

...view details