Genius Tanmay: ਛੋਟੂ ਜੀਨੀਅਸ ਤਨਮੇ ਨੇ ਡੇਢ-ਦੋ ਸਾਲ ਦੀ ਉਮਰ 'ਚ ਹੀ ਬਣਾਏ ਇਹ ਰਿਕਾਰਡ ਅੰਮ੍ਰਿਤਸਰ :ਤਨਮੇ ਨਾਰੰਗ ਨੇ ਦੋ ਸਾਲ ਦੀ ਉਮਰ ਵਿੱਚ ਹੀ ਰਿਕਾਰਡ ਕਾਇਮ ਕਰ ਦਿੱਤਾ ਹੈ। ਇਹ ਜੀਨੀਅਸ ਬੱਚਾ ਇੰਨੀ ਛੋਟੀ ਉਮਰ ਵਿੱਚ 195 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰ ਲੈਂਦਾ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਉ ਵਿੱਚ ਜਨਮੇ ਤਨਮੇ ਨਾਰੰਗ ਦੇ ਚਰਚੇ ਸਾਰੇ ਪਾਸੇ ਹੋ ਰਹੇ ਹਨ। ਉਸ ਦੀ ਮਾਂ ਹਿਨਾ ਸੋਈ ਨਾਰੰਗ ਨੇ ਦੱਸਿਆ ਕਿ ਜਦੋਂ ਇਕ ਸਾਲ 4 ਮਹੀਨੇ ਦਾ ਸੀ, ਤਾਂ ਉਸ ਨੇ ਮਾਇੰਡ ਡਿਵੈਲਪਮੈਂਟ ਐਂਡ ਗੇਮਸ ਲੈ ਕੇ ਦਿੱਤੀਆਂ ਸੀ। ਉਸ ਤੋਂ ਬਾਅਦ ਤਨਮੇ ਨੇ ਕਾਰਡ ਨੂੰ ਪਸੰਦ ਕੀਤਾ।
ਪੂਰੀ ਦੁਨੀਆ ਦੇ ਕੌਮੀ ਝੰਡਿਆਂ ਦੀ ਪਛਾਣ :ਤਨਮੇ ਨਾਰੰਗ ਇੰਨੀ ਛੋਟੀ ਉਮਰ ਵਿੱਚ 195 ਦੇਸ਼ਾਂ ਦੇ ਕੌਮੀ ਝੰਡਿਆਂ ਦੀ ਪਛਾਣ ਕਰ ਲੈਂਦਾ ਹੈ। ਮਾਤਾ-ਪਿਤਾ ਨੇ ਕਿਹਾ ਕਿ ਜਦੋਂ ਇੱਕ ਸਾਲ ਚਾਰ ਮਹੀਨੇ ਦਾ ਸੀ ਇਸ ਨੂੰ ਮਾਇੰਡ ਡੇਵਲਪਮੈਂਟ ਗੇਮਜ਼ ਲਿਆ ਕੇ ਦਿੱਤੀਆਂ। ਉਦੋਂ ਦੇ ਹੀ ਇਸ ਦੇ ਫਲੈਗ ਕਾਰਡ ਪੰਸਦੀਦਾ ਬਣ ਗਏ। ਇਸ ਤੋਂ ਇਲਾਵਾ, ਤਨਮੇ ਫੱਲ, ਸਬਜ਼ੀਆਂ, ਪੌਦੇ ਤੇ ਗਿਣਤੀ ਵੀ ਸੁਣਾ ਦਿੰਦਾ ਹੈ। ਕਰੰਸੀ ਆਫ ਵਰਲਡ, ਉਪ ਮਹਾਂਦੀਪ ਦੇ ਨਾਮ ਸਾਰੇ ਦੱਸ ਦਿੰਦਾ ਹੈ।
ਰਿਕਾਰਡ ਕੀਤੇ ਦਰਜ :ਤਨਮੇ ਨੇ ਜਿੱਥੇ ਵਰਲਡ ਵਾਈਡ ਬੁੱਕ ਆਫ ਰਿਕਾਰਡ ਵਿੱਚ ਨਾਂਅ ਦਰਜ ਕਰਾਇਆ ਹੈ। ਇਸ ਤੋਂ ਬਾਅਦ ਹੁਣ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਵੀ ਤਨਮੇ ਦਾ ਨਾਮ ਸ਼ਾਮਲ ਹੋਣ ਜਾ ਰਿਹਾ ਹੈ। ਫਿਰ ਉਸ ਦਾ ਨਾਂਅ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਵੀ ਆਉਣ ਵਾਲਾ ਹੈ, ਜਿਸ ਦੀ ਕਾਰਵਾਈ ਚੱਲ ਰਹੀ ਹੈ।
ਮਾਤਾ-ਪਿਤਾ ਨੂੰ ਮਾਣ :ਤਨਮੇ ਨਾਰੰਗ ਦੀ ਮਾਂ ਨੇ ਦੱਸਿਆ ਕਿ ਤਨਮੇ ਨਾਰੰਗ ਦੋ ਸਾਲ ਦਾ ਹੋ ਚੁੱਕਾ ਹੈ ਤੇ ਕੁਝ ਦਿਨ ਪਹਿਲਾਂ ਹੀ ਵਰਲਡ ਵਾਈਡ ਬੁੱਕ ਆਫ ਰਿਕਾਰਡ ਦਾ ਸਰਟੀਫਿਕੇਟ ਮੈਡਲ ਅਤੇ ਕੈਟਲਾਗ ਹਾਸਲ ਕੀਤਾ ਹੈ। ਤਨਮੇ ਨਾਰੰਗ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਆਪਣੇ ਬੱਚੇ ਦੀ ਕਾਬਲੀਅਤ ਉੱਤੇ ਫਖ਼ਰ ਮਹਿਸੂਸ ਹੋ ਰਿਹਾ ਹੈ। ਉੱਥੇ ਹੀ, ਉਨ੍ਹਾਂ ਇਹ ਵੀ ਕਿਹਾ ਕਿ ਉਹ ਬੱਚੇ ਦੀ ਇਸ ਪ੍ਰਾਪਤੀ ਨੂੰ ਲੈ ਕੇ ਓਵਰ ਕਾਨਫੀਡੈਂਸ ਨਹੀਂ ਹੋਣਾ ਚਾਹੁੰਦੇ। ਉਹ ਚਾਹੁੰਦੇ ਹਨ ਕਿ ਤਨਮੇ ਹੋਰ ਵੀ ਚੀਜ਼ਾਂ ਨੂੰ ਸਿੱਖਦਾ ਰਹੇ।
ਘਰ ਵਿੱਚ ਵੀ ਵਧੀਆ ਮਾਹੌਲ : ਤਨਮੇ ਦੇ ਮਾਤਾ ਹਿਨਾ ਅਤੇ ਪਿਤਾ ਨਿਸ਼ਾਂਤ ਨਾਰੰਗ ਨੇ ਦੱਸਿਆ ਕਿ ਤਨਮੇ ਦਾ ਜਨਮ ਉਸ ਦੇ ਨਾਨਕੇ ਘਰ ਅੰਮ੍ਰਿਤਸਰ ਵਿੱਚ ਹੀ ਹੋਇਆ ਹੈ। ਮਾਂ ਹਿਨਾ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਸੀ, ਤਾਂ ਉਸ ਨੇ ਭਗਵਤਗੀਤਾ ਸੁਣੀ। ਇਸ ਦੇ ਨਾਲ ਹੀ ਹੋਰ ਚੰਗੀਆਂ ਆਦਤਾਂ ਨੂੰ ਅਪਣਾਇਆ। ਕਿਤੇ ਨਾ ਕਿਤੇ ਬੱਚੇ ਉੱਤੇ ਗਰਭ ਦੌਰਾਨ ਇਨ੍ਹਾਂ ਚੀਜ਼ਾਂ ਦਾ ਅਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤਨਮੇ ਨੂੰ ਜਦੋਂ ਕੋਈ ਤੋਹਫਾ ਵੀ ਦਿੰਦਾ ਹੈ, ਤਾਂ ਉਹ ਕੋਈ ਖਿਡਾਉਣਾ ਨਹੀਂ, ਬਲਕਿ ਦਿਮਾਗ ਵਿਕਸਿਤ ਕਰਨ ਵਾਲੀਆਂ ਗੇਮਜ਼ ਹੀ ਦਿੰਦੇ ਹਨ। ਇਸ ਤੋਂ ਇਲਾਵਾ ਤਨਮੇ ਦੇ ਦਾਦਾ-ਦਾਦੀ, ਨਾਨਾ-ਨਾਨੀ ਤੇ ਮਾਮਾ-ਮਾਮੀ ਵੀ ਉਸ ਨੂੰ ਅਜਿਹਾ ਮਾਹੌਲ ਦਿੰਦੇ ਹਨ ਜਿਸ ਵਿੱਚ ਬੱਚਾ ਕੁੱਝ ਨਾ ਕੁੱਝ ਸਿੱਖਦਾ ਹੀ ਹੈ।
ਨਿਸ਼ਾਂਤ ਨੇ ਕਿਹਾ ਸਾਡਾ ਇਹੀ ਸੁਪਨਾ ਹੈ ਕਿ ਬੱਚਾ ਆਪਣੀ ਜਿੰਦਗੀ ਖੁਸ਼ੀ ਨਾਲ ਜੀਵੇ। ਸਹੀ ਦਿਸ਼ਾ ਵੱਲ ਜਾਵੇ ਤੇ ਸਹੀ ਪੜਾਈ ਹਾਸਿਲ ਕਰੇ। ਅਸੀਂ ਇਸ ਨੂੰ ਗੇਮ ਬਾਰੇ ਦੱਸਦੇ ਰਹੇ, ਪਰ ਇਹ ਆਪਣੇ ਤਰੀਕੇ ਦੇ ਨਾਲ ਹੀ ਸਿੱਖਦਾ ਗਿਆ। ਤਨਮੇ ਨੇ ਡੇਢ ਸਾਲ ਦੀ ਉਮਰ ਵਿੱਚ ਹੀ ਕਾਫੀ ਕੁੱਝ ਸਿੱਖ ਲਿਆ ਹੈ। ਸਾਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ।
ਇਹ ਵੀ ਪੜ੍ਹੋ:Jaito Da Morcha History : ਜਾਣੋ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਤੇ ਜੈਤੋ ਦੇ ਮੋਰਚੇ ਦਾ ਇਤਿਹਾਸ