ਅੰਮ੍ਰਿਤਸਰ: ਪੰਜਾਬ ਵਿੱਚ ਬੀਤੇ ਦਿਨੀਂ ਡੇਂਗੂ ਦੇ ਮਰੀਜ਼ ਲਗਾਤਾਰ ਹੀ ਵੱਧਦੇ ਜਾ ਰਹੇ ਹਨ। ਜਿਸ ਦੇ ਤਹਿਤ ਹੁਣ ਪੰਜਾਬ ਸਰਕਾਰ (Government of Punjab) ਵੀ ਹਰਕਤ ਵਿੱਚ ਆਉਂਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਗੱਲ ਕੀਤੀ ਜਾਵੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੀ ਤਾਂ ਡਿਪਟੀ ਮੁੱਖ ਮੰਤਰੀ (Om Prakash Soni) ਦਾ ਅੰਮ੍ਰਿਤਸਰ ਦੇ ਸ਼ਹਿਰ ਨੂੰ ਇੱਕ ਵਾਰ ਫਿਰ ਤੋਂ ਡੇਂਗੂ ਮੁਕਤ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਉਨ੍ਹਾਂ ਵੱਲੋਂ ਫੌਗਿੰਗ ਮਸ਼ੀਨਾਂ ਇਲਾਕਿਆਂ ਦੇ ਵਿੱਚ ਭੇਜੀਆਂ ਗਈਆਂ ਹਨ ਅਤੇ ਉਹ ਉਨ੍ਹਾਂ ਨੂੰ ਹਰੀ ਝੰਡੀ ਵੀ ਦਿੱਤੀ ਗਈ।
ਅੰਮ੍ਰਿਤਸਰ 'ਚ ਡਿਪਟੀ ਮੁੱਖ ਮੰਤਰੀ ਨੇ ਭੇਜੀਆਂ ਫੌਗਿੰਗ ਮਸ਼ੀਨਾਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਵੱਲੋਂ ਲਗਾਤਾਰ ਹੀ ਫੌਗਿੰਗ ਮਸ਼ੀਨਾਂ ਇਲਾਕਿਆਂ ਵਿੱਚ ਭੇਜੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਲਾਕੇ ਦੇ ਕੌਂਸਲਰ ਦੀ ਤਸੱਲੀ ਹੋਣ ਤੋਂ ਬਾਅਦ ਹੀ ਇਹ ਫੌਗਿੰਗ ਮਸ਼ੀਨਾਂ ਵਾਪਸ ਆ ਸਕਣਗੀਆਂ। ਉੱਥੇ ਹੀ ਓਮ ਪ੍ਰਕਾਸ਼ ਸੋਨੀ (Om Prakash Soni) ਨੇ ਦੱਸਿਆ ਕਿ ਡੇਂਗੂ ਦੇ ਲਗਾਤਾਰ ਮੁਰੀਦ ਵੱਧਦੇ ਹੋਏ ਵੇਖ ਕੇ ਹੀ ਇਹ ਫੌਗਿੰਗ ਮਸ਼ੀਨਾਂ ਨੂੰਹ ਇਲਾਕਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਕਿ ਡੇਂਗੂ ਦੇ ਮਰੀਜ਼ ਘੱਟ ਸਕਣ।
ਉੱਥੇ ਹੀ ਡਿਪਟੀ ਮੁੱਖ ਮੰਤਰੀ(Om Prakash Soni) ਨੇ ਕਿਹਾ ਲੋਕਾਂ ਨੂੰ ਵੀ ਅਪੀਲ ਕੀਤੀ ਹੈ, ਕਿ ਉਹ ਆਪਣੇ ਆਲਾ-ਦੁਆਲਾ ਸਾਫ਼ ਰੱਖਣ ਤਾਂ ਜੋ ਕਿ ਜੋ ਡੇਂਗੂ ਦਾ ਮੱਛਰ ਹੈ, ਉਹ ਪੈਦਾ ਹੀ ਨਾ ਹੋ ਸਕੇ। ਉੱਥੇ ਹੀ ਓਮ ਪ੍ਰਕਾਸ਼ ਸੋਨੀ (Om Prakash Soni) ਵੱਲੋਂ ਫੌਗਿੰਗ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ, ਕਿ ਲੋਕ ਇਨ੍ਹਾਂ ਦਾ ਸਾਥ ਜ਼ਰੂਰ ਦੇਣ ਉੱਥੇ ਓਮ ਪ੍ਰਕਾਸ਼ ਸੋਨੀ (Om Prakash Soni) ਨੇ ਕਿਹਾ ਕਿ ਇਹ ਮਸ਼ੀਨਾਂ ਅੰਮ੍ਰਿਤਸਰ ਦੇ ਅਲੱਗ-ਅਲੱਗ ਵਾਰਡਾਂ ਵਿੱਚ ਡੇਂਗੂ ਦੇ ਮੱਛਰ ਮਾਰਨ ਦੇ ਕੰਮ ਆਵੇਗੀ ਅਤੇ ਲੰਮਾ ਸਮਾਂ ਉਸੇ ਹੀ ਵਾਰਡ ਵਿੱਚ ਰਹੇਗੀ, ਜਿਸ ਜਗ੍ਹਾ 'ਤੇ ਜ਼ਿਆਦਾ ਮੱਛਰ ਪੈਦਾ ਹੁੰਦਾ ਹੈ। ਦੂਸਰੇ ਪਾਸੇ ਉਸ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਅਤੇ ਪੰਜਾਬੀਅਤ ਲਈ ਹਰ ਸਮੇਂ ਹੀ ਤਿਆਰ ਹਾਂ ਅਤੇ ਪੰਜਾਬੀਆਂ ਨੂੰ ਬਚਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਸੀਂ ਕੋਰੋਨਾ ਵਾਇਰਸ ਨਾਲ ਲੜੇ ਹਾਂ ਅਤੇ ਹੁਣ ਅਸੀਂ ਡੇਂਗੂ ਦੇ ਮੱਛਰ ਨਾ ਲੜਕੇ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ
ਇਹ ਵੀ ਪੜ੍ਹੋ:-ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕੈਪਟਨ ‘ਤੇ ਵੱਡਾ ਵਾਰ !