ਪੰਜਾਬ

punjab

ਅੰਮ੍ਰਿਤਸਰ: ਧਰਨੇ ਦੌਰਾਨ ਪੁਲਿਸ ਨਾਲ ਭਿੜੇ ਕਿਸਾਨ, ਸ਼ੁਕਰਵਾਰ ਨੂੰ ਸਿੱਧਾ ਜੇਲ੍ਹ ਅੱਗੇ ਜਾ ਕੇ ਦੇਣਗੇ ਗ੍ਰਿਫ਼ਤਾਰੀਆਂ

By

Published : Sep 10, 2020, 9:49 PM IST

Updated : Sep 10, 2020, 10:37 PM IST

ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਚਾਰ ਦਿਨਾਂ ਤੋਂ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਨਾਲ ਹੀ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਸਿੱਧਾ ਜੇਲ੍ਹਾਂ ਅੱਗੇ ਜਾ ਕੇ ਗ੍ਰਿਫ਼ਤਾਰੀਆਂ ਦੇਣ ਦਾ ਐਲਾਨ ਕੀਤਾ ਹੈ।

ਧਰਨੇ ਦੌਰਾਨ ਪੁਲਿਸ ਨਾਲ ਭਿੜੇ ਕਿਸਾਨ, ਕੱਲ੍ਹ ਨੂੰ ਸਿੱਧਾ ਜੇਲ੍ਹ ਅੱਗੇ ਜਾ ਕੇ ਦੇਣਗੇ ਗ੍ਰਿਫ਼ਤਾਰੀਆਂ
ਧਰਨੇ ਦੌਰਾਨ ਪੁਲਿਸ ਨਾਲ ਭਿੜੇ ਕਿਸਾਨ, ਕੱਲ੍ਹ ਨੂੰ ਸਿੱਧਾ ਜੇਲ੍ਹ ਅੱਗੇ ਜਾ ਕੇ ਦੇਣਗੇ ਗ੍ਰਿਫ਼ਤਾਰੀਆਂ

ਅੰਮ੍ਰਿਤਸਰ: ਕੇਂਦਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਸੂਬੇ ਭਰ ਵਿੱਚ ਕਿਸਾਨਾਂ ਦਾ ਚਾਰ ਦਿਨਾਂ ਤੋਂ ਜੇਲ੍ਹ ਭਰੋ ਅੰਦਲੋਨ ਚੱਲ ਰਿਹਾ ਹੈ। ਇਸੇ ਤਹਿਤ ਅੰਮ੍ਰਿਤਸਰ ਵਿੱਚ ਵੀ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਇਸ ਨਾਲ ਹੀ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਸਿੱਧਾ ਜੇਲ੍ਹਾਂ ਅੱਗੇ ਜਾ ਕੇ ਗ੍ਰਿਫ਼ਤਾਰੀਆਂ ਦੇਣ ਦਾ ਐਲਾਨ ਕੀਤਾ ਹੈ।

ਧਰਨੇ ਦੌਰਾਨ ਪੁਲਿਸ ਨਾਲ ਭਿੜੇ ਕਿਸਾਨ, ਕੱਲ੍ਹ ਨੂੰ ਸਿੱਧਾ ਜੇਲ੍ਹ ਅੱਗੇ ਜਾ ਕੇ ਦੇਣਗੇ ਗ੍ਰਿਫ਼ਤਾਰੀਆਂ

ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਭਰ ਵਿੱਚ ਜੇਲ੍ਹ ਭਰੋ ਅੰਦੋਲਨ ਚੱਲ ਰਿਹਾ ਹੈ ਅਤੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਵੱਲੋਂ ਤਿੰਨ ਆਰਡੀਨੈਂਸ ਜਿਹੜੇ ਪਾਸ ਕੀਤੇ ਹਨ, ਉਸ ਨੂੰ ਰੱਦ ਨਹੀਂ ਕੀਤਾ ਜਾਂਦਾ।

ਉਨ੍ਹਾਂ ਨੇ ਕਿਹਾ ਕਿ ਅੱਜ 51 ਮੈਂਬਰੀ ਔਰਤਾਂ ਅਤੇ ਕਿਸਾਨਾਂ ਦੇ ਸਮੂਹ ਨੂੰ ਡੀਸੀ ਅੱਗੇ ਗ੍ਰਿਫਤਾਰ ਕਰਨ ਲਈ ਪੇਸ਼ ਕੀਤਾ ਗਿਆ ਹੈ ਪਰ ਸਰਕਾਰ ਗ੍ਰਿਫਤਾਰ ਨਹੀਂ ਕਰਦੀ। ਹੁਣ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਕੱਲ੍ਹ ਤੋਂ ਜੇਲ੍ਹ ਦੇ ਸਾਹਮਣੇ ਹਰ ਜ਼ਿਲ੍ਹੇ ਦੀਆਂ ਜੇਲ੍ਹਾਂ ਵਿੱਚ ਉਹ ਰੋਸ ਪ੍ਰਦਰਸ਼ਨ ਕਰਨਗੇ ਅਤੇ ਗ੍ਰਿਫਤਾਰੀਆਂ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

Last Updated : Sep 10, 2020, 10:37 PM IST

ABOUT THE AUTHOR

...view details