ਪੰਜਾਬ

punjab

ਜਦੋਂ ਸਿਆਸੀ ਆਗੂਆਂ ਦੇ ਪੁੱਤਰ ਸਰਹੱਦ 'ਤੇ ਹੋਣਗੇ ਤੈਨਾਤ, ਨਹੀਂ ਹੋਵੇਗੀ ਜੰਗ

ਦੇਸ਼ ਦੀ ਰਾਖੀ ਕਰਦਿਆਂ ਸਰਹੱਦ 'ਤੇ ਹਰ ਸਾਲ ਕਿੰਨੇ ਹੀ ਜਵਾਨ ਸ਼ਹੀਦ ਹੁੰਦੇ ਹਨ। ਇਹ ਜਵਾਨ ਮਾਤ ਭੂਮੀ ਦੀ ਰੱਖਿਆ ਕਰਦਿਆਂ ਆਪਣੇ ਪਿੱਛੇ ਦੁਖ ਹੰਡਾਉਣ ਲਈ ਕਿੰਨੇ ਹੀ ਮੈਂਬਰਾਂ ਨੂੰ ਛੱਡ ਜਾਂਦੇ ਹਨ। ਇੱਕ ਸ਼ਹੀਦ ਦਾ ਟੱਬਰ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਇੱਕ ਸ਼ਹੀਦ ਦੇ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਉਹ ਸਰਕਾਰ ਤੋਂ ਕੀ ਇੱਛਾ ਰੱਖਦਾ ਹੈ ਇਸ ਸੰਬੰਧੀ ਈਟੀਵੀ ਭਾਰਤ ਦੀ ਟੀਮ ਨੇ ਪਾਕਿਸਤਾਨ ਦੀ ਬਰਬਰਤਾ ਦਾ ਸ਼ਿਕਾਰ ਹੋਏ ਫੌਜੀ ਸ਼ਹੀਦ ਸੂਬੇਦਾਰ ਪਰਮਜੀਤ ਸਿੰਘ ਦੇ ਭਰਾ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ...

By

Published : Jun 18, 2020, 7:56 PM IST

Published : Jun 18, 2020, 7:56 PM IST

ਜਿਨ੍ਹਾਂ ਦੇ ਪੁੱਤ ਸ਼ਹੀਦ ਹੁੰਦੇ ਉਹੀ ਜਾਣਦੇ ਨੇ ਦਰਦ
ਜਿਨ੍ਹਾਂ ਦੇ ਪੁੱਤ ਸ਼ਹੀਦ ਹੁੰਦੇ ਉਹੀ ਜਾਣਦੇ ਨੇ ਦਰਦ

ਅੰਮ੍ਰਿਤਸਰ: ਦੇਸ਼ ਦੀ ਰਾਖੀ ਕਰਦਿਆਂ ਸਰਹੱਦ 'ਤੇ ਹਰ ਸਾਲ ਕਿੰਨੇ ਹੀ ਜਵਾਨ ਸ਼ਹੀਦ ਹੁੰਦੇ ਹਨ। ਇਹ ਜਵਾਨ ਮਾਤ ਭੂਮੀ ਦੀ ਰੱਖਿਆ ਕਰਦਿਆਂ ਆਪਣੇ ਪਿੱਛੇ ਦੁੱਖ ਹੰਡਾਉਣ ਲਈ ਕਿੰਨੇ ਹੀ ਮੈਂਬਰਾਂ ਨੂੰ ਛੱਡ ਜਾਂਦੇ ਹਨ। ਭਾਵੇਂ ਸ਼ਹੀਦ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਨਾ ਹੀ ਇਨ੍ਹਾਂ ਦਾ ਕਰਜ਼ ਕਦੇ ਚੁਕਾਇਆ ਜਾ ਸਕਦਾ ਹੈ ਪਰ ਫੇਰ ਵੀ ਪਰਿਵਾਰ ਦੀ ਮਾਲੀ ਸਹਾਇਤਾ ਲਈ ਸਰਕਾਰ ਮੁਆਵਜ਼ੇ ਦਾ ਐਲਾਨ ਕਰਦੀ ਹੈ। ਪਰ ਸ਼ਹੀਦ ਦਾ ਟੱਬਰ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਇੱਕ ਸ਼ਹੀਦ ਦੇ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਉਹ ਸਰਕਾਰ ਤੋਂ ਕੀ ਇੱਛਾ ਰੱਖਦਾ ਹੈ ਇਸ ਸੰਬੰਧੀ ਈਟੀਵੀ ਭਾਰਤ ਦੀ ਟੀਮ ਨੇ ਪਾਕਿਸਤਾਨ ਦੀ ਬਰਬਰਤਾ ਦਾ ਸ਼ਿਕਾਰ ਹੋਏ ਫੌਜੀ ਸ਼ਹੀਦ ਸੂਬੇਦਾਰ ਪਰਮਜੀਤ ਸਿੰਘ ਦੇ ਭਰਾ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ।

ਜਿਨ੍ਹਾਂ ਦੇ ਪੁੱਤ ਸ਼ਹੀਦ ਹੁੰਦੇ ਉਹੀ ਜਾਣਦੇ ਨੇ ਦਰਦ

ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਪਰਮਜੀਤ ਸਿੰਘ ਦਾ 2017 'ਚ ਪਾਕਿਸਤਾਨੀ ਫੌਜ ਸਿਰ ਕਲਮ ਕਰ ਆਪਣੇ ਨਾਲ ਲੈ ਗਈ ਸੀ। ਰਣਜੀਤ ਸਿੰਘ ਨੇ ਕਿਹਾ ਕਿ ਸਰਹੱਦ 'ਤੇ ਹਰ ਵਾਰ ਕਿੰਨੇ ਹੀ ਜਵਾਨ ਸ਼ਹੀਦ ਹੁੰਦੇ ਹਨ ਅਤੇ ਸਰਕਾਰ ਦਾ ਹਰ ਵਾਰ ਇੱਕੋ ਹੀ ਬਿਆਨ ਆਉਂਦਾ ਹੈ ਕਿ ਸ਼ਹੀਦਾਂ ਦੀ ਸ਼ਹੀਦੀ ਨੂੰ ਬੇਕਾਰ ਨਹੀਂ ਜਾਣ ਦਿੱਤਾ ਦਾਵੇਗਾ। ਪਰ ਸਰਕਾਰ ਹਰ ਵਾਰ ਇਸ ਜੰਗ ਦਾ ਇੱਕ ਪੁਖ਼ਤਾ ਹਲ ਲੱਭਣ 'ਚ ਅਸਮਰਥ ਰਹਿ ਜਾਂਦੀ ਹੈ।

ਜਿਨ੍ਹਾਂ ਦੇ ਪੁੱਤ ਸ਼ਹੀਦ ਹੁੰਦੇ ਉਹੀ ਜਾਣਦੇ ਨੇ ਦਰਦ

ਰਣਜੀਤ ਸਿੰਘ ਨੇ ਜਿੱਥੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਉੱਥੇ ਹੀ ਸਰਕਾਰ 'ਤੇ ਵੀ ਕਈ ਸਵਾਲ ਚੁੱਕੇ ਹਨ। ਉਨ੍ਹਾਂ ਸਰਕਾਰ ਤੋਂ ਈਟੀਵੀ ਭਾਰਤ ਰਾਹੀਂ ਇੱਕ ਸਵਾਲ ਪੁੱਛਿਆ ਹੈ ਕਿ ਆਖ਼ਰ ਕਦੋਂ ਤੱਕ ਭਾਰਤ 'ਚ ਸ਼ਹੀਦਾਂ ਦੀਆਂ ਲਾਸ਼ਾਂ ਵਿਛਦੀਆਂ ਰਹਿਣਗੀਆਂ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਲਈ ਸਖ਼ਤ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ ਅਤੇ ਸਰਕਾਰ ਨੂੰ ਬੀਤੇ ਦਿਨ ਚੀਨ ਤੇ ਭਾਰਤ 'ਚ ਹੋਈ ਹਿੰਸਕ ਝੜਪ 'ਚ ਸਰਕਾਰ ਨੂੰ ਆਪਣੀ ਭਾਰਤੀ ਫੌਜ ਦੀ ਤਾਕਤ ਦੀ ਵਰਤੋਂ ਕਰਦਿਆਂ ਚੀਨ ਜਿਹੇ ਦੇਸ਼ਾਂ ਨੂੰ ਕਰਾਰਾ ਜਵਾਬ ਦੇਣ ਦੀ ਗੱਲ ਵੀ ਆਖੀ ਹੈ।

ਸਖ਼ਤ ਸ਼ਬਦਾਂ 'ਚ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਰਣਜੀਤ ਸਿੰਘ ਨੇ ਕਿਹਾ ਕਿ ਸਰਹੱਦ 'ਤੇ ਆਮ ਪਰਿਵਾਰਾਂ ਦੇ ਜਵਾਨ ਸ਼ਹੀਦ ਹੁੰਦੇ ਹਨ ਉਨ੍ਹਾਂ ਕਿਹਾ ਕਿ ਜਿਸ ਦਿਨ ਰਾਜਨੀਤਕ ਪਾਰਟੀਆਂ ਦੇ ਪੁੱਤ ਸਰਹੱਦਾਂ 'ਤੇ ਤੈਨਾਤ ਹੋਣਗੇ ਉਸੇ ਦਿਨ ਤੋਂ ਹੀ ਜੰਗਾਂ ਬੰਦ ਹੋ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਨਿਯਮ ਲਾਗੂ ਕਰਨਾ ਚਾਹੀਦਾ ਹੈ ਕਿ ਉਹ ਵਿਅਕਤੀ ਸੰਸਦ ਜਾਂ ਰਾਜ ਸਭਾ ਦਾ ਮੈਂਬਰ ਬਣੇਗਾ ਜਿਸ ਦਾ ਆਪਣਾ ਪੁੱਤ ਫੌਜ 'ਚ ਸ਼ਾਮਲ ਹੋਵੇਗਾ।

ਜ਼ਿਕਰ-ਏ-ਖ਼ਾਸ ਹੈ ਕਿ 15-16 ਜੂਨ ਦੀ ਦਰਮਿਆਨੀ ਰਾਤ ਗਲਵਾਨ 'ਚ ਹੋਈ ਭਾਰਤ-ਚੀਨ ਦੀ ਹਿੰਸਕ ਝੜਪ 'ਚ ਭਾਰਤ ਦੇ ਕੁੱਲ ਵੀਹ ਜਵਾਨ ਸ਼ਹੀਦ ਹੋਏ ਸਨ ਜਿਨ੍ਹਾਂ 'ਚ 4 ਜਵਾਨ ਪੰਜਾਬ ਦੇ ਸਨ। ਰਣਜੀਤ ਸਿੰਘ ਦਾ ਦੁੱਖ ਉਨ੍ਹਾਂ ਸਾਰੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਦੁੱਖ ਹੈ ਜਿਨ੍ਹਾਂ ਦੇ ਪੁੱਤ ਸਰਹੱਦ ਤੇ ਲੜਦੇ ਅਤੇ ਦੇਸ਼ ਦੀ ਰਾਖੀ ਕਰਦੇ ਸ਼ਹੀਦ ਹੋਏ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਬਾਕੀ ਦੇਸ਼ਾਂ ਦੇ ਆਗੂਆਂ ਨਾਲ ਰਾਬਤਾ ਕਾਇਮ ਕਰ ਇਸ ਜੰਗ ਦਾ ਕੋਈ ਪੁਖ਼ਤਾ ਹੱਲ ਲੱਭੇ।

ABOUT THE AUTHOR

...view details