ਅੰਮ੍ਰਿਤਸਰ:ਆਟੋ ਅਤੇ ਕਾਰ (car) ਚਾਲਕ ਦੀ ਟੱਕਰ ਹੋਣ ਕਰਕੇ ਆਟੋ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਤੋਂ ਬਾਅਦ ਆਟੋ ਚਾਲਕ ਦੀ ਮੌਤ (Death) ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਦੇ ਬਾਹਰ ਲਾਸ਼ ਰੱਖ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਐਕਸੀਡੈਂਟ (Accident) ਦੇ ਵਿੱਚ ਮੌਤ ਹੋ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ, ਇਸ ਲਈ ਉਹ ਲਾਸ਼ ਨੂੰ ਥਾਣੇ ਦੇ ਬਾਹਰ ਰੱਖ ਰੋਸ਼ ਪ੍ਰਦਰਸ਼ਨ ਕਰਨ ਨੂੰ ਮਜਬੂਰ ਹਨ। ਮ੍ਰਿਤਕ ਨੌਜਵਾਨ ਦਾ ਨਾਂ ਜੋਬਨਜੀਤ ਸਿੰਘ ਸੀ ਅਤੇ ਉਹ ਆਟੋ ਚਲਾਉਂਦਾ ਸੀ। ਤਿੰਨ ਦਿਨ ਪਹਿਲਾਂ ਉਸਦੇ ਆਟੋ ਦਾ ਇਕ ਗੱਡੀ ਨਾਲ ਐਕਸੀਡੈਂਟ ਹੋ ਗਿਆ ਸੀ। ਜਿਸ ਵਿੱਚ ਜੋਬਨਜੀਤ ਬੜੀ ਬੁਰੀ ਤਰਾਂ ਜ਼ਖ਼ਮੀ ਹੋ ਗਿਆ ਤੇ ਉਸਦੀ ਲੱਤ ਦੀ ਹੱਡੀ ਵੀ ਟੁੱਟ ਗਈ। ਉਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਪਰ ਪੈਸੇ ਨਾ ਹੋਣ ਕਾਰਕੇ ਉਸਦਾ ਇਲਾਜ ਨਹੀਂ ਹੋ ਸਕਿਆ ਜਿਸਦੇ ਚਲਦੇ ਅੱਜ ਉਸਦੀ ਮੌਤ ਹੋ ਗਈ।