ਅੰਮ੍ਰਿਤਸਰ:ਅੱਜ ਦੇਸ਼ ਭਰ ਵਿੱਚ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ ਜਾ ਰਿਹਾ। ਅੰਮ੍ਰਿਤਸਰ ਵਿਖੇ ਅੱਜ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਮੁਸਲਿਮ ਭਾਈਚਾਰੇ ਨੇ ਦੇਸ਼ ਦੀ ਸਲਾਮਤੀ ਦੇ ਲਈ ਨਮਾਜ਼ ਅਦਾ ਕੀਤੀ। ਉਨ੍ਹਾਂ ਅੱਲਾ ਕੋਲੋਂ ਕੋਰੋਨਾ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਅਰਦਾਸ ਕੀਤੀ। ਮੁਸਲਿਮ ਭਾਈਚਾਰੇ ਵਲੋਂ ਇਕ ਦੂਜੇ ਦੇ ਗਲੇ ਮਿਲ ਕੇ ਈਦ ਮਨਾਈ। ਜਾਮਾ ਮਸਜਿਦ ਖਰੇਉਦੀਨ ਹਾਲ ਬਜ਼ਾਰ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ।
ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਸਥਿਤ ਜਾਮਾ ਮਸਜਿਦ ਖੈਰੂਦੀਨ ਵਿਖੇ ਵੀ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਦੱਸਿਆ ਕਿ ਕਿਸੇ ਵੀ ਈਦ ਦੀ ਨਮਾਜ਼ ਵਿਚ ਹਮੇਸ਼ਾਂ ਮਨੁੱਖਤਾ ਦੇ ਭਲੇ ਲਈ ਨਮਾਜ਼ ਅਦਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਅੱਲ੍ਹਾ ਦੇ ਸਾਹਮਣੇ ਅਰਦਾਸ ਕੀਤੀ ਗਈ ਹੈ ਕਿ ਮਹਾਮਾਰੀ ਵਰਗੀ ਕੋਵਿਡ ਨੂੰ ਇਸ ਦੁਨੀਆ ਤੋਂ ਖਤਮ ਕੀਤਾ ਜਾਵੇ ਤਾਂ ਜੋ ਲੋਕ ਖੁਸ਼ਹਾਲੀ ਨਾਲ ਰਹਿ ਸਕਣ।