ਪੰਜਾਬ

punjab

ETV Bharat / state

ਬਿਆਸ ’ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਹੋਈ ਮੌਤ

ਬਿਆਸ ਦਾ ਰਹਿਣ ਵਾਲਾ ਇੱਕ 53 ਸਾਲਾ ਵਿਅਕਤੀ ਦੀ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਦਾ ਸੈਂਪਲ 13 ਅਪ੍ਰੈਲ ਨੂੰ ਇੱਕ ਪ੍ਰਾਈਵੇਟ ਲੈਬ ਚ ਲਿਆ ਗਿਆ ਸੀ 14 ਅਪ੍ਰੈਲ ਨੂੰ ਵਿਅਕੀ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।

ਬਿਆਸ ’ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਹੋਈ ਮੌਤ
ਬਿਆਸ ’ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਹੋਈ ਮੌਤ

By

Published : Apr 17, 2021, 2:18 PM IST

ਅੰਮ੍ਰਿਤਸਰ: ਸੂਬੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮੁੜ ਤੋਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਜਿਸ ਕਾਰਨ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਬਿਆਸ ਦਾ ਰਹਿਣ ਵਾਲਾ ਇੱਕ 53 ਸਾਲਾ ਵਿਅਕਤੀ ਦੀ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਦਾ ਸੈਂਪਲ 13 ਅਪ੍ਰੈਲ ਨੂੰ ਇੱਕ ਪ੍ਰਾਈਵੇਟ ਲੈਬ ਚ ਲਿਆ ਗਿਆ ਸੀ 14 ਅਪ੍ਰੈਲ ਨੂੰ ਵਿਅਕੀ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਵਿਅਕਤੀ ਦਾ ਇਲਾਜ ਇਕ ਨਿੱਜੀ ਹਸਪਤਾਲ ਵੱਲੋਂ ਕੀਤਾ ਜਾ ਰਿਹਾ ਸੀ। ਪਰ ਕਥਿਤ ਤੌਰ ’ਤੇ ਸਿਹਤ ਦੀ ਹਾਲਤ ਸਥਿਰ ਨਾ ਹੋਣ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ।

ਇਸ ਸਬੰਧ ਚ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਅਜੈ ਕੁਮਾਰ ਭਾਟੀਆ ਨੇ ਦੱਸਿਆ ਕਿ ਪਾਜ਼ੀਟਿਵ ਵਿਅਕਤੀ ਦੀ ਬਿਆਸ ਚ ਮੌਤ ਹੋ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਟੀਮ ਨੂੰ ਬਿਆਸ ਭੇਜਿਆ ਗਿਆ ਸੀ ਪਰ ਪਰਿਵਾਰ ਵੱਲੋਂ ਇਸ ਦਰਮਿਆਨ ਮ੍ਰਿਤਕ ਵਿਅਕਤੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ।

ਇਹ ਵੀ ਪੜੋ: ਕੋਰੋਨਾ ਕਾਲ ਦੌਰਾਨ ਤਿਹਾੜ ਜੇਲ ਚ 3400 ਤੋਂ ਵੱਧ ਕੈਦੀ ਪੈਰੋਲ ਅਤੇ ਜ਼ਮਾਨਤ ਤੋਂ ਬਾਅਦ ਵਾਪਸ ਨਹੀਂ ਪਰਤੇ

ABOUT THE AUTHOR

...view details