ਪੰਜਾਬ

punjab

ETV Bharat / state

ਅੰਮ੍ਰਿਤਪਾਲ ਸਿੰਘ ਨੂੰ ਹੱਲਾਸ਼ੇਰੀ ਦੇਣ ’ਚ SGPC ਤੇ ਬਾਦਲ ਪਰਿਵਾਰ ਜ਼ਿੰਮੇਵਾਰ: ਔਜਲਾ

ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪੰਜਾਬ ਦੇ ਵਿਗੜ ਰਹੀ ਕਾਨੂੰਨ ਸਥਿਤੀ 'ਤੇ ਮਾਹੌਲ ਅਤੇ ਲਗਾਤਾਰ ਭਾਈ ਅੰਮ੍ਰਿਤਪਾਲ ਸਿਘ ਵੱਲੋਂ ਖਾਲਿਸਤਾਨ ਦੇ ਮੁੱਦੇ ’ਤੇ ਭੜਾਸ ਕੱਢਦਿਆਂ ਐਸ.ਜੀ.ਪੀ.ਸੀ. ਤੇ ਬਾਦਲ ਪਰਿਵਾਰ ਉੱਤੇ ਨਿਸ਼ਾਨੇ ਸਾਧੇ।

Congress Leader Gurjit Singh Aujla, ਗੁਰਜੀਤ ਸਿੰਘ ਔਜਲਾ
Badal family responsible for encouraging Amritpal Singh

By

Published : Nov 16, 2022, 8:05 AM IST

Updated : Nov 16, 2022, 9:08 AM IST

ਅੰਮ੍ਰਿਤਸਰ : ਮੈਂਬਰ ਪਾਰਲੀਮੈਂਟ ਅਤੇ ਕਾਂਗਰਸੀ ਨੇਤਾ ਗੁਰਜੀਤ ਸਿੰਘ ਔਜਲਾ ਪੰਜਾਬ ਦੇ ਵਿਗੜ ਰਹੀ ਕਾਨੂੰਨ ਸਥਿਤੀ 'ਤੇ ਮਾਹੌਲ ਅਤੇ ਲਗਾਤਾਰ ਭਾਈ ਅੰਮ੍ਰਿਤਪਾਲ ਸਿਘ ਵੱਲੋਂ ਖਾਲਿਸਤਾਨ ਦੇ ਮੁੱਦੇ ’ਤੇ ਬੋਲਦਿਆ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਹੱਲਾਸ਼ੇਰੀ ਦੇਣ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਤੇ ਬਾਦਲ ਪਰਿਵਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ, ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਹਿਮਤੀ ਦੁਆਰਾ ਹੀ ਐਸ.ਜੀ.ਪੀ.ਸੀ. ਵੱਲੋਂ ਉਸ ਨੂੰ ਦਸਤਾਰ ਦਿੱਤੀ ਜਾਂਦੀ ਹੈ ਅਤੇ ਐਸ.ਜੀ.ਪੀ.ਸੀ. ਦੇ ਨਾਲ ਹੋਰਨਾਂ ਜਥੇਬੰਦੀਆਂ ਵੀ ਉਸਦਾ ਖੁੱਲ ਕੇ ਸਮਰਥਨ ਕਰਦਿਆਂ ਹਨ।

"ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜ ਰਿਹਾ ਬਾਦਲ ਪਰਿਵਾਰ": ਔਜਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਸਨੂੰ ਦਸਤਾਬ ਦੇ ਕੇ ਗਲਤੀ ਕੀਤੀ ਹੈ, ਪਰ ਫਿਰ ਵੀ ਬਾਦਲ ਪਰਿਵਾਰ ਵੱਲੋਂ ਮੁੜ ਧਾਮੀ ਨੂੰ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ। ਇਹ ਸਿੱਧੇ ਤੌਰੇ 'ਤੇ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਬਾਦਲ ਪਰਿਵਾਰ ਅਹਿਮ ਭੂਮਿਕਾ ਨਿਭਾਅ ਰਿਹਾ ਹੈ।


ਅੰਮ੍ਰਿਤਪਾਲ ਸਿੰਘ ਨੂੰ ਹੱਲਾਸ਼ੇਰੀ ਦੇਣ ’ਚ SGPC ਤੇ ਬਾਦਲ ਪਰਿਵਾਰ ਜ਼ਿੰਮੇਵਾਰ: ਔਜਲਾ

ਔਜਲਾ ਨੇ ਕਿਹਾ ਕਿ ਅੰਮ੍ਰਿਤਪਾਲ ਚਾਹੇ ਬਿਆਨਬਾਜ਼ੀ ਕਰੇ, ਪਰ ਕਿਸੇ ਵੀ ਧਰਮ ਜਾਂ ਕਿਸੇ ਵੀ ਹਿੰਦੂ ਸਿੱਖ ਮਸਲੇ 'ਤੇ ਗੱਲ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਨਾ ਰਹੇ, ਕਿਉਂਕਿ ਬੋਲਣ ਦਾ ਹੱਕ ਸਭ ਨੂੰ ਹੈ। ਜੇਕਰ ਅਸੀਂ ਕਿਸੇ ਵੀ ਧਰਮ ਜਾਂ ਅਕੀਦੇ ਦੇ ਬਾਰੇ ਬੋਲਦੇ ਹਾਂ ਤਾਂ ਉਸ ਨੂੰ ਨਾਲ ਸਾਡੀ ‘ਕੌਮੀ ਏਕਤਾ’ ’ਚ ਨਿਘਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ’ਚ ਜਿਥੇ ਭਾਈਚਾਰਕ ਸਾਂਝ ਬਚੀ ਹੋਈ ਹੈ, ਉਹ ਸਿਰਫ ਸਾਡੇ ਆਪਣੀ ਰਿਸ਼ਤਿਆਂ ਤੇ ਮਤਭੇਦ ਭੁਲਾ ਕੇ ਅਸੀਂ ਹਿੰਦੂ ਸਿੱਖ ਇਕ ਦੂਜੇ ਨਾਲ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋ ਰਹੇ ਹਾਂ। ਪਰ, ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਵੱਲੋਂ ਲਗਾਤਾਰ ਆਪਣੇ ਬਿਆਨਾਂ ਨਾਲ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜੋ ਕਿ ਪੰਜਾਬ ਤੇ ਪੰਜਾਬੀਅਤ ਲਈ ਬੇਹੱਦ ਮੰਦਭਾਗਾ ਹੈ।

"ਐਮਰਜੈਂਸੀ ਮੋਰਚੇ ਵੇਲ੍ਹੇ ਵੀ ਬਾਦਲ ਪਰਿਵਾਰ ਨੇ ਅਪਨਾਈ ਦੋਗਲੀ ਨੀਤੀ": ਔਜਲਾ ਨੇ ਕਿਹਾ ਕਿ ਸੰਨ 1975 ’ਚ ਐਮਰਜੈਂਸੀ ਮੋਰਚੇ ਦੌਰਾਨ ਵੀ ਬਾਦਲ ਪਰਿਵਾਰ ਨੇ ਪੰਜਾਬ ਨਾਲ ਦੋਗਲੀ ਨੀਤੀ ਅਪਣਾਈ। ਉਸ ਸਮੇਂ ਕੇਂਦਰ ਸਰਕਾਰ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਸੀ, ਪਰ ਬਾਦਲ ਪਰਿਵਾਰ ਨੂੰ ਸੱਤਾ ਆਪਣੇ ਹੱਥੋਂ ਜਾਂਦੀ ਦਿਸ ਰਹੀ ਸੀ ਤੇ ਜਿਸ ਕਰਕੇ ਉਨ੍ਹਾਂ ਗੁਰਚਰਨ ਸਿੰਘ ਟੌਹੜਾ ਨੂੰ ਪਿਛੇ ਪਾ ਕੇ ਐਮਰਜੈਂਸੀ ਦਾ ਵਿਰੋਧ ਕੀਤਾ ਤੇ ਅੱਜ ਉਸ ਦਾ ਸੰਤਾਪ ਅਸੀਂ ਸਾਰੇ ਪੰਜਾਬੀ ਭੁਗਤ ਰਹੇ ਹਾਂ।


ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਪੰਜਾਬ ਦਾ ਹਿੱਸਾ, ਪਰ ਇੰਨਾਂ ਦੀਆਂ ਗਲਤ ਨੀਤੀਆਂ ਕਾਰਨ ਚੰਡੀਗੜ੍ਹ ਸਾਡੇ ਕੋਲੋਂ ਖੋਹਿਆ ਗਿਆ। ਉਥੇ ਪੰਜਾਬ ’ਚ ਜਦੋਂ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਅਕਾਲੀ ਦਲ ਜਾਂ ਐਸ.ਜੀ.ਪੀ.ਸੀ. ਨੂੰ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕਿਉਂ ਯਾਦ ਨਹੀਂ ਆਇਆ ਕਿਉਂ।

"ਭਾਈਚਾਰਕ ਸਾਂਝ ਨੂੰ ਤੋੜਨ ਲਈ ਅਜਿਹੇ ਬਿਆਨਬਾਜ਼ੀਆਂ": ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਐਸ.ਜੀ.ਪੀ.ਸੀ. ਜਿਥੇ ਸਿੱਖਾਂ ਦੀ ਨੁੰਮਾਇੰਦਗੀ ਕਰਦੀ ਆ ਰਹੀ ’ਤੇ ਅੱਜ ਜੋ ਭਾਈਚਾਰਕ ਸਾਂਝ ਨੂੰ ਤੋੜਨ ਲਈ ਅਜਿਹੇ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਉਤੇ ਐਸ.ਜੀ.ਪੀ.ਸੀ. ਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਖੁੱਲ ਕੇ ਬਿਆਨ ਸਾਹਮਣੇ ਨਹੀਂ ਆ ਰਿਹਾ। ਔਜਲਾ ਨੇ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਨੇ ਪੰਜਾਬ ’ਚ ਸੇਵਾ ਕੀਤੀ, ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਦੇ ਹਰ ਵਰਗ ਤੇ ਹਰ ਧਰਮ ਦਾ ਸਤਿਕਾਰ ਬਾਖੂਬੀ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦੇਸ਼ ਤੇ ਪੰਜਾਬ ਲਈ ਜਿਥੇ ਆਪਣੀਆਂ ਜਾਨਾਂ ਗਵਾਈਆਂ ਹਨ ਤੇ ਪੰਜਾਬ ਦੀ ਬੇਹਤਰੀ ਲਈ ਹਮੇਸ਼ਾ ਕੰਮ ਕੀਤਾ ਹੈ।

"ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ":ਔਜਲਾ ਨੇ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਦਿੱਤੇ ਬਿਆਨਾਂ ਰਾਹੀਂ ਅੱਜ ਹਿੰਦੂ ਭਾਈਚਾਰੇ, ਈਸਾਈ ਭਾਈਚਾਰੇ ਦਾ ਸਿੱਖ ਭਾਈਚਾਰੇ ਨਾਲ ਵਖਰੇਵਾਂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਉੱਤੇ ਕਾਨੂੰਨੀ ਕਦਮ ਚੁੱਕ ਸਕਦੀ ਹੈ, ਪਰ ਪੰਜਾਬ ਸਰਕਾਰ ਅੱਜ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਅੰਦਰਖਾਤੇ ਇਕੱਠੇ ਪੰਜਾਬ ਦੇ ’ਚ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਮਨ ਸ਼ਾਂਤੀ ਨੂੰ ਬਣਾਏ ਰੱਖਣ ’ਚ ਸਰਕਾਰਾਂ ਦਾ ਅਹਿਮ ਰੌਲ ਹੁੰਦਾ ਹੈ, ਪਰ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਪੰਜਾਬ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਅੱਜ ਪੰਜਾਬ ਤਰੱਕੀ ਦੇ ਰਾਹੇ ’ਤੇ ਨਹੀਂ ਚੱਲ ਰਿਹਾ ਹੈ। ਔਜਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ’ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ’ਚ ਹਮੇਸ਼ਾ ਕੰਮ ਕਰਨਾ ਚਾਹੀਦਾ ਹੈ, ਜਿੱਥੇ ਕਿ ਸਾਡਾ ਪੰਜਾਬ ਤੇ ਪੰਜਾਬੀਅਤ ਦਾ ਵਿਕਾਸ ਹੋ ਸਕੇ।





ਇਹ ਵੀ ਪੜ੍ਹੋ:ਸਿੱਖਾਂ ਵਿਰੁੱਧ ਭੜਕਾਊ ਤੇ ਨਫਰਤੀ ਬਿਆਨਬਾਜ਼ੀ ਕਰਨ ਵਾਲਿਆਂ ਖ਼ਿਲਾਫ਼ SGPC ਨੇ ਕੀਤੀ ਕਾਰਵਾਈ ਦੀ ਮੰਗ

Last Updated : Nov 16, 2022, 9:08 AM IST

ABOUT THE AUTHOR

...view details