ਅੰਮ੍ਰਿਤਸਰ:ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਅੱਜ ਅੰਮ੍ਰਿਤਸਰ ਦੇ ਵਾਰਮੋਰੀਅਲ ਵਿੱਚ ਪਹੁੰਚ ਕੇ ਕਾਰਗਿਲ ਦਿਵਸ ਮਨਾਇਆ ਗਿਆ। ਉਨ੍ਹਾਂ ਵੱਲੋਂ ਕਾਰਗਿਲ ਵਿੱਚ ਸ਼ਹੀਦ ਦੇ ਪਰਵਾਰਿਕ ਮੈਂਬਰਾਂ ਨੂੰ ਮਾਲੀ ਸਹਾਇਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ ਦੇ ਬਾਰੇ ਬੋਲਦੇ ਹੋਏ ਕਿਹਾ ਗਿਆ ਕੀ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨੌਜਵਾਨ ਓਲੰਪਿਕਸ ਵਿੱਚ ਗੋਲਡ ਮੈਡਲ ਜਿੱਤ ਕੇ ਆਉਣ ਅਤੇ ਸੂਬਾ ਸਰਕਾਰ ਖਿਡਾਰੀਆਂ ਨੂੰ ਹਰ ਸਹੂਲਤ ਪ੍ਰਦਾਨ ਕਰੇ।
ਅਗਨੀਪਥ ਸਕੀਮ ਦੀ ਸੀਐੱਮ ਮਾਨ ਨੇ ਸਖ਼ਤ ਸ਼ਬਦਾਂ 'ਚ ਕੀਤੀ ਨਿਖੇਧੀ, ਕਿਹਾ- ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇਹ ਸਕੀਮ - ਡਰੋਨ ਦੀ ਵਰਤੋਂ ਉੱਤੇ ਸੁਝਾਅ
ਅੰਮ੍ਰਿਤਸਰ ਵਿੱਚ ਕਾਰਗਿਲ ਸ਼ਹੀਦਾਂ ਨੂੰ ਨਮਨ ਕਰਨ ਪਹੁੰਚੇ ਸੀਐੱਮ ਮਾਨ ਨੇ ਕੇਂਦਰ ਦੀ ਅਗਨੀਪਥ ਸਕੀਮ ਦਾ ਡਟਵਾਂ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਪੈਮਾਨੇ ਉੱਤੇ ਫੌਜੀ ਭਰਤੀ ਹੋਏ ਨੌਜਵਾਨ 4 ਸਾਲ ਬਾਅਦ ਘਰ ਆਕੇ ਕੀ ਕਰਨਗੇ। ਸੀਐੱਮ ਮਾਨ ਨੇ ਕਈ ਹੋਰ ਮੁੱਦਿਆ ਉੱਤੇ ਵੀ ਇਸ ਦੌਰਾਨ ਚਰਚਾ ਕੀਤੀ।
ਅਗਨੀ ਪਥ ਯੋਜਨਾ ਦਾ ਵਿਰੋਧ:ਇਸ ਮੌਕੇ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਲਾਗੂ ਕੀਤੀ ਗਈ ਅਗਨੀ ਪਥ ਸਕੀਮ ਦਾ ਵੀ ਵਿਰੋਧ ਕੀਤਾ। ਸੀਐੱਮ ਮਾਨ ਨੇ ਕਿਹਾ ਕਿ ਕਿਹਾ ਕਿ ਚਾਰ ਸਾਲ ਦੇ ਵਿੱਚ ਕੋਈ ਵੀ ਫੌਜੀ ਜਾਂ ਸਾਡਾ ਜਵਾਨ ਦੇਸ਼ ਲਈ ਕਿਸ ਤਰ੍ਹਾਂ ਪੂਰੀ ਸੇਵਾ ਨਿਭਾਵੇਗਾ। ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜੇਕਰ ਕੋਈ ਵੀ ਜਵਾਨ ਫੌਜ ਵਿੱਚ ਰਹਿੰਦਿਆਂ ਉੱਚ ਵਿੱਦਿਆ ਹਾਸਲ ਕਰਨ ਦੀ ਨਾਲ ਕੋਸ਼ਿਸ਼ ਕਰੇਗਾ ਤਾਂ ਸਰਕਾਰ ਉਸ ਦੀ ਸਹਾਇਤਾ ਜ਼ਰੂਰ ਕਰੇਗੀ। ਮਾਨ ਨੇ ਕਿਹਾ ਕਿ ਜੇਕਰ ਕਿਸੇ ਜਗ੍ਹਾ ਉੱਤੇ ਲੜਾਈ ਲੱਗੇਗੀ ਤਾਂ ਜਵਾਨ ਆਪਣੀ ਪੜ੍ਹਾਈ ਵੇਖੇਗਾ ਕਿ ਉਹ ਬੰਦੂਕ ਨਾਲ ਦੇਸ਼ ਦੀ ਸੇਵਾ ਕਰੇਗਾ। ਸੀਐੱਮ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਗਨੀ ਪਥ ਯੋਜਨਾ ਲਿਆਉਣ ਤੋਂ ਪਹਿਲਾਂ ਸੁਰੱਖਿਆ ਮਾਹਿਰਾਂ ਨਾਲ ਗੱਲ ਕਰਨੀ ਚਾਹੀਦੀ ਸੀ।
ਸਰਹੱਦ 'ਤੇ ਡਰੋਨ ਦੀ ਆਮਦ ਨੂੰ ਲੈਕੇ ਬਿਆਨ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਰੋਨ ਭਾਰਤ ਵਿੱਚ ਪੰਜਾਬ ਦੀਆਂ ਛੱਤਾਂ ਤੋਂ ਉੱਡਦੇ ਹਨ, ਜੋ ਪਾਕਿਸਤਾਨ ਤੋਂ ਨਸ਼ੇ, ਕਰੰਸੀ ਅਤੇ ਹਥਿਆਰ ਲੈ ਕੇ ਆਉਂਦੇ ਹਨ। ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਡਰੋਨ ਦੀ ਸਮੱਸਿਆ ਨਾਲ ਨਜਿੱਠਣ ਦਾ ਸੁਝਾਅ ਵੀ ਦਿੱਤਾ ਹੈ। ਸੀਐੱਮ ਭਗਵੰਤ ਮਾਨ ਮੁਤਾਬਿਕ ਕੇਂਦਰ ਸਰਕਾਰ ਨੇ ਵੀ ਉਨ੍ਹਾਂ ਦੇ ਸੁਝਾਅ ਨੂੰ ਮੰਨ ਲਿਆ ਹੈ। ਭਗਵੰਤ ਮਾਨ ਅਨੁਸਾਰ ਕਿਉਂਕਿ ਸਾਡੇ ਦੇਸ਼ ਵਿੱਚ ਵਿਆਹਾਂ ਅਤੇ ਹੋਰ ਰਸਮਾਂ ਵਿੱਚ ਵੀ ਡਰੋਨ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਲੋੜ ਬਣ ਗਈ ਹੈ, ਇਸ ਲਈ ਇਸ ਨੂੰ ਵਾਹਨਾਂ ਵਾਂਗ ਰਜਿਸਟਰਡ ਕੀਤਾ ਜਾਵੇ, ਇਸ ਦੀ ਆਰਸੀ ਜਾਰੀ ਕੀਤੀ ਜਾਵੇ, ਫਿਰ ਸਭ ਨੂੰ ਪਤਾ ਲੱਗੇਗਾ ਕਿ ਕਿਸ ਦਾ ਡਰੋਨ ਰਜਿਸਟਰਡ ਹੈ ਅਤੇ ਕਿਸ ਦਾ ਡਰੋਨ ਪਾਕਿਸਤਾਨ ਗਿਆ ਹੈ। ਇਸ ਤਰ੍ਹਾਂ ਡਰੋਨ ਰਾਹੀਂ ਦਹਿਸ਼ਤ ਫੈਲਾਉਣ ਅਤੇ ਤਸਕਰੀ ਦੀਆਂ ਕੜੀਆਂ ਨੂੰ ਆਪਸ ਵਿੱਚ ਜੋੜਿਆ ਜਾ ਸਕਦਾ ਹੈ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਡਰੋਨ ਦੀ ਆਮਦ ਸਬੰਧੀ ਜੋ ਵੀ ਸ਼ਖ਼ਸ ਸੂਚਨਾ ਦੇਵੇਗਾ ਉਸ ਨੂੰ ਸਰਕਾਰ ਵੱਲੋਂ ਵਾਜਿਬ ਇਨਾਮ ਦਿੱਤਾ ਜਾਵੇਗਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਨਾਮ ਵੀ ਗੁਪਤ ਰੱਖਿਆ ਜਾਵੇਗਾ।