ਪੰਜਾਬ

punjab

ETV Bharat / state

ਅੰਮ੍ਰਿਤਸਰ ਵਿਚ ਲੱਗੇ ਪੋਸਟਰਾਂ ਵਿਚੋਂ ਵਿਚਾਰਾ ਸਿੱਧੂ ਹੋਇਆ ਗਾਇਬ

ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਦੇ ਮੁੱਖ ਮੰਤਰੀ ਦੇ ਧੰਨਵਾਦ ਵਾਲੇ ਪੋਸਟਰਾਂ ਵਿੱਚ ਸਿੱਧੂ ਦੀ ਤਸਵੀਰ ਹੀ ਨਹੀਂ ਹੈ।

ਮੁੱਖ ਮੰਤਰੀ ਦੇ ਧੰਨਵਾਦੀ ਪੋਸਟਰਾਂ 'ਚੋਂ ਸਿੱਧੂ ਦੀ ਫ਼ੋਟੋ ਗਾਇਬ

By

Published : Jul 13, 2019, 8:08 PM IST

ਅੰਮ੍ਰਿਤਸਰ : ਨਗਰ ਸੁਧਾਰ ਟਰੱਸਟ ਦੇ ਨਵੇਂ ਬਣੇ ਚੇਅਰਮੈਨ ਦਿਨੇਸ਼ ਬੱਸੀ ਨੂੰ ਟਰੱਸਟ ਦੀ ਚੇਅਰਮੈਨੀ ਮਿਲਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦ ਵਿੱਚ ਲੱਗੇ ਹੋਰਡਿੰਗ ਬੋਰਡਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਦੀ ਫ਼ੋਟੋ ਗਾਇਬ ਹੋ ਗਈ। ਪਰ ਇਸ 'ਤੇ ਬੱਸੀ ਨੇ ਆਪਣੀ ਸਫਾਈ ਪੇਸ਼ ਕੀਤੀ ਹੈ।

ਵੇਖੋ ਵੀਡਿਉ।

ਬੱਸੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵੱਡੇ ਭਰਾ ਹਨ ਤੇ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ। ਬੱਸੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੀਤੇ ਨਾ ਕਿਤੇ ਉਹਨਾਂ ਦੇ ਸਮਰਥਕ ਕਿਸੇ ਪੋਸਟਰ ਵਿੱਚ ਨਵਜੋਤ ਸਿੰਘ ਸਿੱਧੂ ਦੀ ਫੋਟੋ ਲਾਗਉਣੀ ਭੁੱਲ ਗਏ ਹੋਣ।

ਜ਼ਿਕਰਯੋਗ ਹੈ ਕਿ ਬੱਸੀ ਸਿੱਧੂ ਦੇ ਕਾਫ਼ੀ ਕਰੀਬੀ ਸਨ ਪਰ ਸ਼ਹਿਰ ਵਿੱਚ ਲੱਗੇ ਧੰਨਵਾਦੀ ਪੋਸਟਰਾਂ ਵਿਚੋਂ ਸਿੱਧੂ ਦੀ ਤਸਵੀਰ ਦਾ ਗਾਇਬ ਹੋਣਾ ਕੀਤੇ ਨਾ ਕਿਤੇ ਬੱਸੀ ਦੀ ਸਿੱਧੂ ਨਾਲ ਨਾਰਾਜ਼ਗੀ ਜਰੂਰ ਬਿਆਨ ਕਰਦਾ ਹੈ।

ਇਹ ਵੀ ਪੜ੍ਹੋ : 'ਅੱਤਵਾਦ ਕਾਰਨ ਭਾਰਤ-ਪਾਕਿ ਨਹੀਂ ਬਣ ਸਕਣਗੇ ਦੋਸਤ'

ਬੱਸੀ ਦੀ ਤਾਜ ਪੋਸ਼ੀ ਲਈ ਪੰਜਾਬ ਦੇ ਤਿੰਨ-ਤਿੰਨ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਬ੍ਰਹਮ ਮਹਿੰਦਰਾ ਤੇ ਭਾਰਤ ਭੂਸ਼ਨ ਦਾ ਆਉਣਾ ਅਤੇ ਸਿੱਧੂ ਦਾ ਗਾਇਬ ਰਹਿਣਾ ਸਾਫ਼ ਬਿਆਨ ਕਰਦਾ ਹੈ ਕਿ ਅੰਮ੍ਰਿਤਸਰ ਦੇ ਲੀਡਰਾਂ ਵਿੱਚ ਕੁੱਝ ਠੀਕ ਨਹੀਂ ।

ABOUT THE AUTHOR

...view details