ਅੰਮ੍ਰਿਤਸਰ : ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਤੇ ਸ਼ਹੀਦ ਧਰਮ ਸਿੰਘ ਟੱਰਸਟ ਵੱਲੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਲੱਗੇ ਕੌਮੀ ਇਨਸਾਫ਼ ਮੋਰਚਾ ਮੋਹਾਲੀ ਤੱਕ ਦੂਸਰਾ ਬੰਦੀ ਸਿੰਘ ਰਿਹਾਈ ਮਾਰਚ ਕੱਢਿਆ ਗਿਆ। ਗੋਲਡਨ ਗੇਟ ਤੋਂ ਅਰੰਭਤਾ ਦੌਰਾਨ ਨੌਜਵਾਨਾਂ ਨੇ ਖ਼ਾਲਸਾਈ ਝੰਡੇ ਅਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲ਼ੇ ਬੈਨਰ ਹੱਥਾਂ 'ਚ ਫੜੇ ਹੋਏ ਸਨ ਅਤੇ ਬੰਦੀ ਸਿੰਘ ਰਿਹਾਅ ਕਰੋ, ਜਥੇਦਾਰ ਜਗਤਾਰ ਸਿੰਘ ਹਵਾਰਾ ਰਿਹਾਅ ਕਰੋ, ਰਾਜ ਕਰੇਗਾ ਖ਼ਾਲਸਾ, ਸੰਤ ਜਰਨੈਲ ਸਿੰਘ "ਭਿੰਡਰਾਂਵਾਲੇ ਜ਼ਿੰਦਾਬਾਦ" ਅਤੇ "ਐਨਐਸਏ ਰੱਦ ਕਰੋ" ਦੇ ਨਾਅਰੇ ਲਗਾਏ।
ਸਰਕਾਰ ਦਾ ਸਿੱਖਾਂ ਪ੍ਰਤੀ ਘਟੀਆ ਵਤੀਰਾ :ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ,ਅਤੇ ਜਥਾ ਸਿਰਲੱਥ ਖ਼ਾਲਸਾ ਦੇ ਬੀਬੀ ਮਨਿੰਦਰ ਕੌਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਭਾਰਤ ਸਰਕਾਰ ਨੇ ਪਹਿਲੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਤੇ ਨਵੇਂ ਸਿੱਖਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ, ਜੋ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਸਿੱਖਾਂ ਪ੍ਰਤੀ ਘਟੀਆ ਵਤੀਰਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਰਕਾਰ ਸਾਡੀਆਂ ਜ਼ੁਬਾਨਾਂ ਬੰਦ ਕਰਵਾਉਣਾ ਚਾਹੁੰਦੀ ਹੈ ਜੋ ਲੋਕਤੰਤਰ ਦਾ ਘਾਣ ਹੈ।
ਇਹ ਵੀ ਪੜ੍ਹੋ :Covid-19 Review Meeting Today: ਸੀਐਮ ਮਾਨ ਅੱਜ ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਨਾਲ ਕਰਨਗੇ ਅਹਿਮ ਮੀਟਿੰਗ