ਅੰਮ੍ਰਿਤਸਰ:ਸਰਾਏ ਅਮਾਨਤ ਖਾਂ ਦੇ ਐੱਸਐਚਓ(SHO) ਦੀਪਕ ਕੁਮਾਰ ਭਾਰੀ ਪੁਲਿਸ ਫੋਰਸ (Police force) ਨਾਲ ਪਿੰਡ ਬਿੱਧੀ ਚੰਦ ਛੀਨਾ ਰੇਡ ਕਰਨ ਪੁੱਜੇ ਅਤੇ ਪੁਲਿਸ (Police) ਵੱਲੋਂ ਅਵਤਾਰ ਸਿੰਘ ਨਾਂਅ ਦੇ ਵਿਅਕਤੀ ਨੂੰ ਜਦ ਆਪਣੀ ਹਿਰਾਸਤ ਵਿਚ ਲਿਆ ਤਾਂ ਉਸਦੇ ਪਰਿਵਾਰ ਦੇ ਕੁੱਝ ਲੋਕਾਂ ਨੇ ਪੁਲਿਸ (Police)'ਤੇ ਹਮਲਾ ਕਰ ਦਿੱਤਾ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ।ਇਸ ਦੌਰਾਨ ਐਸਐਚਓ ਦੀਪਕ ਕੁਮਾਰ ਅਤੇ ਉਨ੍ਹਾਂ ਦੇ ਗੰਨਮੈਨ ਇੰਦਰਜੀਤ ਸਿੰਘ ਜ਼ਖ਼ਮੀ ਹੋ ਗਏ।ਇਸ ਸੰਬੰਧੀ ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ (Police) ਪਾਰਟੀ ਉਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਐੱਸਐਚਓ ਦੇ ਬਿਆਨਾਂ ਦੇ ਆਧਾਰਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਜਦੋਂ ਸੰਪਰਦਾਇ (Denomination) ਦੇ ਮੁੱਖੀ ਬਾਬਾ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਪੁਲਿਸ (Police) ਨੇ ਲੋਹ ਲੰਗਰ ਵਾਲੀ ਜਗ੍ਹਾ ਲਿਆਂਦੀ ਜਾ ਰਹੀ ਕਣਕ ਦਾ ਗ਼ਲਤ ਮਾਮਲਾ ਦਰਜ ਕੀਤਾ ਅਤੇ ਹੁਣ ਪੁਲਿਸ ਵੱਲੋਂ ਅਵਤਾਰ ਸਿੰਘ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਅਤੇ ਜਦੋਂ ਪਰਿਵਾਰ ਨੇ ਇਸ ਤਰ੍ਹਾਂ ਕਰਨ ਤੋਂ ਪੁਲਿਸ ਨੂੰ ਰੋਕਿਆ ਤਾਂ ਇਸ ਧੱਕਾਮੁੱਕੀ ਨੂੰ ਪੁਲਿਸ ਨੇ ਹਮਲੇ ਦਾ ਨਾਂ ਦਿੱਤਾ ਹੈ ਜੋ ਗਲਤ ਹੈ।