ਪੰਜਾਬ

punjab

ETV Bharat / state

ਜੇਲ੍ਹ ਤੋਂ ਜ਼ਮਾਨਤ 'ਤੇ ਆਏ ਮੁਲਜ਼ਮ ਨੇ ਮਹਿਲਾ ਵਕੀਲ 'ਤੇ ਸੁੱਟਿਆ ਤੇਜ਼ਾਬ

ਮੁਲਜ਼ਮ ਵੱਲੋਂ ਮਹਿਲਾ ਵਕੀਲ ਨੂੰ ਰੋਕ ਕੇ ਉਸ ਦੇ ਮੂੰਹ 'ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਤੇਜ਼ਾਬ ਉਸ ਦੇ ਮੂੰਹ 'ਤੇ ਨਹੀਂ ਡਿੱਗਿਆ, ਜਿਸ ਕਾਰਨ ਮਹਿਲਾਂ ਵਕੀਲ ਦਾ ਬਚਾਅ ਹੋ ਗਿਆ। ਮਹਿਲਾ ਵਕੀਲ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।

acid attack on lady advocate by an accused was on bail in amritsar
ਜੇਲ੍ਹ ਤੋਂ ਜ਼ਮਾਨਤ 'ਤੇ ਛੁੱਟ ਕੇ ਆਏ ਮੁਲਜ਼ਮ ਨੇ ਮਹਿਲਾ ਵਕੀਲ ਤੇ ਸੁੱਟਿਆ ਤੇਜ਼ਾਬ

By

Published : Mar 13, 2022, 2:59 PM IST

Updated : Mar 13, 2022, 3:32 PM IST

ਅੰਮ੍ਰਿਤਸਰ: ਮਜੀਠਾ ਰੋਡ ਇਲਾਕੇ ਵਿਖੇ ਇੱਕ ਮੁਲਜ਼ਮ ਨੇ ਮਹਿਲਾ ਵਕੀਲ ਨੂੰ ਰੋਕ ਕੇ ਉਸ ਦੇ ਮੂੰਹ ਉੱਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਤੇਜ਼ਾਬ ਉਸ ਦੇ ਮੂੰਹ 'ਤੇ ਨਹੀਂ ਡਿੱਗਿਆ ਜਿਸ ਕਾਰਨ ਮਹਿਲਾਂ ਵਕੀਲ ਦਾ ਬਚਾਅ ਹੋ ਗਿਆ। ਮਹਿਲਾ ਵਕੀਲ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਦੱਸਿਆ ਹੈ ਉਨ੍ਹਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਪਹਿਲਾਂ ਜੇਲ੍ਹ ਤੋਂ ਜ਼ਮਾਨਤ 'ਤੇ ਘਰ ਆਇਆ ਹੈ।

ਪੀੜਤਾ ਨੇ ਦੱਸਿਆ ਹੈ ਕਿ ਉਹ ਆਪਣੇ ਭਰਾ ਨਾਲ ਘਰ ਜਾ ਰਹੀ ਸੀ। ਰਾਹ ਵਿੱਚ ਮੌਕਾ ਮਿਲਦੇ ਉਸ ਦੋਸ਼ੀ ਨੇ ਉਸ ਉੱਤੇ ਤੇਜ਼ਾਬ ਸੁੱਟਿਆ, ਪਰ ਤੇਜ਼ਾਬ ਉਸ ਦੇ ਮੂੰਹ ਦੀ ਬਜਾਏ ਉਸ ਦੀ ਜੈਕਟ 'ਤੇ ਜਾ ਡਿੱਗਿਆ। ਇਸ ਕਾਰਨ ਉਸ ਦੀ ਜਾਣ ਦਾ ਬਚਾਅ ਹੋ ਗਿਆ। ਦੋਸ਼ੀ ਇਸ ਤੋਂ ਬਾਅਦ ਆਪਣੇ ਮੋਟਰਸਾਈਕਲ ਤੇ ਫ਼ਰਾਰ ਹੋ ਗਿਆ। ਪੀੜਤਾ ਵੱਲੋਂ ਦੋਸ਼ ਲਗਾਉਂਦਿਆ ਕਿਹਾ ਗਿਆ ਕਿ ਦੋਸ਼ੀ ਉਸ ਨੂੰ ਪਹਿਲਾਂ ਵੀ ਪ੍ਰੇਸ਼ਾਨ ਕਰਦਾ ਰਿਆ ਹੈ ਅਤੇ ਵਾਰਦਾਤ ਤੋਂ ਬਾਅਦ ਵੀ ਉਸ ਨੂੰ ਧਮਕਾਉਂਦਾ ਰਿਆ ਹੈ।

ਇਹ ਵੀ ਪੜ੍ਹੋ:ਪੰਜਾਬੀ ਬਾਗ 'ਚ 3 ਸਾਲਾ ਮਾਸੂਮ ਨਾਲ ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਨੇ ਹੀ ਦਿੱਤੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ

ਪੀੜਤਾ ਵੱਲੋਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਮਾਮਲੇ 'ਤੇ ਬੋਲਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਢੰਡ ਤੇ ਸਾਬਕਾ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਹੈ ਉਹ ਇਸ ਮਾਮਲੇ ਦੀ ਪੈਰਵੀ ਕਰਣਗੇ। ਨਾਲ ਹੀ ਉਨ੍ਹਾਂ ਨੇ ਪੁਲਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਮਹਿਲਾ ਵਕੀਲ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Last Updated : Mar 13, 2022, 3:32 PM IST

ABOUT THE AUTHOR

...view details