ਅੰਮ੍ਰਿਤਸਰ: ਪੰਜਾਬ ਸਰਕਾਰ ਮੰਡੀਆਂ ਅੰਦਰ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਾ ਆਉਣ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਮੰਡੀਆਂ ਅੰਦਰ ਆੜ੍ਹਤੀਆਂ ਨੂੰ ਬਹੁਤ ਹੀ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਹਿਸੀਲ ਅਜਨਾਲ਼ਾ ਦੀ ਚੱਕ ਸਿਕੰਦਰ ਮੰਡੀ ਅੰਦਰ ਲਿਫਟਿੰਗ ਨਾ ਹੋਣ ਕਰ ਕੇ ਆੜ੍ਹਤੀਆਂ, ਚੌਧਰੀ ਅਤੇ ਪੱਲੇਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਣਕ ਦੀ ਖ਼ਰੀਦ ਹੋਈ ਨੂੰ ਕਰੀਬ 25 ਦਿਨ ਹੋ ਗਏ ਹਨ ਪਰ ਲਿਫਟਿੰਗ ਅਜੇ ਤਕ ਨਹੀਂ ਹੋਈ ਜਿਸ ਦੇ ਚਲਦੇ ਆੜ੍ਹਤੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਆੜ੍ਹਤੀਆਂ ਨੇ ਕਿਹਾ ਕਿ ਮੰਡੀ ਅੰਦਰ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਪਰ ਲਿਫਟਿੰਗ ਨਾ ਹੋਣ ਕਰਕੇ ਇਹ ਕਣਕ ਇੱਥੇ ਪਈ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਹੋਈ ਨੂੰ ਕਰੀਬ 25 ਦਿਨ ਹੋ ਗਏ ਹਨ ਪਰ ਅਜੇ ਤੱਕ ਕਣਕ ਦੀ ਲਿਫਟਿੰਗ ਨਹੀਂ ਹੋਈ ਸਰਕਾਰ ਤਾਂ ਕਹਿੰਦੀ ਹੈ ਕਿ ਲਿਫਟਿੰਗ 24 ਘੰਟੇ ਵਿੱਚ ਹੋਵੇਗੀ। ਪਰ ਚੱਕ ਸਿਕੰਦਰ ਮੰਡੀ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕਣਕ ਦੀ ਲਿਫਟਿੰਗ ਕਰਵਾਈ ਜਾਵੇ ਨਹੀਂ ਤਾਂ ਉਨ੍ਹਾਂ ਵੱਲੋਂ ਐੱਸਡੀਐਮ ਅਜਨਾਲਾ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਸਰਕਾਰ ਦੇ ਦਾਅਵੇ ਹੋਏ ਫੇਲ੍ਹ, ਮੰਡੀਆਂ ’ਚ ਲਿਫਟਿੰਗ ਨਾ ਹੋਣ ’ਤੇ ਆੜ੍ਹਤੀ ਪ੍ਰੇਸ਼ਾਨ
ਆੜ੍ਹਤੀ ਮੰਡੀਆਂ ਚ ਲਿਫਟਿੰਗ ਨਾ ਹੋਣ ਕਾਰਨ ਪਰੇਸ਼ਾਨ ਹਨ। ਆੜ੍ਹਤੀਆਂ ਦਾ ਕਹਿਣਾ ਹੈ ਕਿ ਲਿਫਟਿੰਗ ਨਾ ਹੋਣ ਕਰਕੇ ਇਹ ਕਣਕ ਇੱਥੇ ਪਈ ਖਰਾਬ ਹੋ ਰਹੀ ਹੈ।
ਸਰਕਾਰ ਦੇ ਦਾਅਵੇ ਹੋਏ ਫੇਲ੍ਹ, ਮੰਡੀਆਂ ’ਚ ਲਿਫਟਿੰਗ ਨਾ ਹੋਣ ’ਤੇ ਆੜ੍ਹਤੀ ਪ੍ਰੇਸ਼ਾਨ