ਹਰਗੋਪਾਲ ਦੇ ਇੰਨਾ ਕਮਜ਼ੋਰ ਕਿ ਹੱਸਦੇ ਹੋਏ ਟੁੱਟ ਜਾਂਦੇ ਹੱਡੀਆਂ ਦੇ ਜੋੜ ਅੰਮ੍ਰਿਤਸਰ:ਮਹਿਤਾ ਦੇ ਅਧੀਨ ਆਉਂਦੇ ਪਿੰਡ ਚੁੱਘ ਵਿੱਚ 17 ਸਾਲ ਨੌਜਵਾਨ ਹਰਗੋਪਾਲ ਸਭ ਨਾਲੋਂ ਵੱਖਰਾ ਹੈ। ਅਜਿਹਾ ਇਸ ਲਈ ਨਹੀਂ, ਕਿਉਂਕਿ ਉਸ ਦਾ ਕੱਡ ਸਿਰਫ਼ 2 ਫੁੱਟ ਰਹਿ ਗਿਆ ਹੈ, ਜਦਕਿ ਇਸ ਲਈ ਵੱਖਰਾ ਹੈ, ਕਿਉਂਕਿ ਹਰਗੋਪਾਲ ਦੀ ਸੋਚ ਤੇ ਹੌਂਸਲੇ ਦਾ ਕੋਈ ਸਾਨੀ ਨਹੀਂ ਹੈ। ਹਰਗੋਪਾਲ ਨੂੰ ਉਸ ਦੇ ਕੱਦ ਕਾਰਨ ਉਸ ਦੇ ਮਾਤਾ-ਪਿਤਾ ਨੇ ਵੀ ਹੌਸਲਾ ਦਿੱਤਾ ਸੀ। ਪਰ ਉਸ ਨੇ ਵੀ ਆਪਣੇ ਛੋਟੇ ਕੱਦ ਕਰਕੇ ਆਪਣੇ ਪਰਿਵਾਰ ਦਾ ਹੌਂਸਲਾ ਟੁੱਟਣ ਨਹੀਂ ਦਿੰਦਾ ਅਤੇ ਲਗਾਤਾਰ ਹੱਸਦਾ ਰਹਿੰਦਾ ਹੈ।
ਹਰਗੋਪਾਲ ਦੇ ਵੱਡੇ ਸੁਪਨੇ- ਮੂਸੇਵਾਲਾ ਦਾ ਫੈਨ:ਹਰਗੋਪਾਲ ਨੂੰ ਇੱਕ ਅਜਿਹੀ ਬਿਮਾਰੀ ਹੈ, ਜੋ ਲੱਖਾਂ ਵਿੱਚੋਂ ਇੱਕ ਵਿਅਕਤੀ ਨੂੰ ਹੀ ਪ੍ਰਭਾਵਿਤ ਕਰਦੀ ਹੈ। ਹਰਗੋਪਾਲ ਦਾ ਕਹਿਣਾ ਹੈ ਕਿ ਉਹ ਆਪਣੇ ਦਾਦਾ-ਦਾਦੀ ਨੂੰ ਹਵਾਈ ਜਹਾਜ਼ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ, ਪਰ ਉਸ ਦੀ ਦਾਦੀ ਉਚਾਈਆਂ ਤੋਂ ਡਰਦੀ ਹੈ। ਹਰਗੋਪਾਲ ਸਿੱਧੂ ਮੂਸੇਵਾਲ ਦੀ ਤਰ੍ਹਾਂ ਬਣਨਾ ਚਾਹੁੰਦਾ ਹੈ। ਉਹ ਇੱਕ ਚੰਗਾ ਇਨਸਾਨ ਬਣਨਾ ਚਾਹੁੰਦਾ ਹੈ ਅਤੇ ਬਿਨਾਂ ਪੜ੍ਹਾਈ ਕੀਤੇ ਹੀ ਗੀਤ ਗਾਉਂਦਾ ਹੈ। ਇਸ ਦੇ ਨਾਲ ਹੀ, ਉਸ ਨੂੰ ਕਵਿਤਾ ਲਿਖਣ ਦਾ ਸ਼ੌਕ ਹੈ। ਹਰਗੋਪਾਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਵੀ ਆਪਣਾ ਹੌਂਸਲਾ ਟੁੱਟਣ ਨਹੀਂ ਦਿੰਦਾ ਅਤੇ ਉਹ ਆਪਣੇ ਉੱਚੇ ਹੌਂਸਲਿਆਂ ਨਾਲ ਅੱਗੇ ਵੱਧ ਰਿਹਾ ਹੈ।
ਹੱਸਦੇ ਹੋਏ ਟੁੱਟ ਜਾਂਦੀਆਂ ਹੱਡੀਆਂ: ਹਰਗੋਪਾਲ ਦੀ ਮਾਤਾ ਰਾਜਬੀਰ ਕੌਰ ਨੇ ਦੱਸਿਆ ਕਿ ਨੌਜਵਾਨ ਨੂੰ ਜਨਮ ਤੋਂ ਹੀ ਇਹ ਪ੍ਰਾਬਲਮ ਹੈ, ਪਰ ਇਹੀ ਸਾਡਾ ਹੌਂਸਲਾ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲਾਂ ਬਹੁਤ ਹਨ, ਪਰ ਇਹ ਰੱਬ ਦਾ ਭਾਣਾ ਮੰਨ ਕੇ ਅਸੀਂ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਹਰਗੋਪਾਲ ਜਦੋਂ ਜ਼ਿਆਦਾ ਹੱਸੇ ਜਾਂ ਕੋਈ ਕੰਮ ਕਰੇ ਤਾਂ ਹੱਡੀਆਂ ਟੁੱਟ ਜਾਂਦੀਆਂ ਹਨ। ਹਰਗੋਪਾਲ ਕੋਲੋਂ ਸੌਣ ਲੱਗੇ ਪਾਸਾ ਵੀ ਨਹੀਂ ਲਿਆ ਜਾਂਦਾ। ਹਰਗੋਪਾਲ ਦੇ ਦਾਦੇ ਨੇ ਵੀ ਕਿਹਾ ਕਿ ਉਹ ਬੇਸ਼ਕ ਉਨ੍ਹਾਂ ਦਾ ਪੋਤਾ ਹੈ, ਪਰ ਮੇਰੇ ਨਾਲ ਪੁੱਤਾਂ ਵਾਂਗ ਸਹਾਰਾ ਬਣ ਕੇ ਚੱਲਦਾ ਹੈ। ਜੇਕਰ ਮੈਂ ਕਿਤੇ ਵੀ ਬਾਹਰ ਜਾਂਦਾ ਹਾਂ, ਤਾਂ ਹਰਗੋਪਾਲ ਤੋਂ ਬਿਨਾਂ ਜਾ ਹੀ ਨਹੀਂ ਸਕਦਾ।
ਕੁਦਰਤੀ ਦਵਾਈਆਂ ਨਾਲ ਇਲਾਜ: ਉਥੇ ਹੀ, ਹਰਗੋਪਾਲ ਦਾ ਇਲਾਜ ਕਰਨ ਵਾਲੇ ਬਾਬਾ ਗੁਰਮੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਸਬੰਧਤ ਹਨ। ਉਨ੍ਹਾਂ ਕਿਹਾ ਕਿ ਲੱਖਾਂ ਚੋਂ ਇੱਕ ਨੌਜਵਾਨ ਸਾਡੇ ਕੋਲ ਅਜਿਹਾ ਆਇਆ ਜਿਸ ਦਾ ਉਹ ਇਲਾਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਹਰਗੋਪਾਲ ਦੇ ਸਰੀਰ ਅੰਦਰ ਹੱਡੀਆਂ ਦੇ ਜੋੜ ਹਨ, ਉਹ ਕ੍ਰਾਸ ਨਹੀਂ ਹੁੰਦੇ। ਇਸ ਦੀਆਂ ਹੱਡੀਆਂ ਸਿਰਫ਼ 30-35 ਫੀਸਦੀ ਹੀ ਬਣੀਆਂ ਹਨ। ਪਹਿਲਾਂ ਨਾਲੋਂ ਹੱਡੀਆਂ ਕਾਫੀ ਮਜ਼ਬੂਤ ਹੋਈਆਂ ਹਨ। ਉਹ ਕੁਦਰਤੀ ਢੰਗ ਨਾਲ ਬਣੀਆਂ ਦਵਾਈਆਂ ਨਾਲ ਹੀ ਇਸ ਦਾ ਇਲਾਜ ਕਰਦੇ ਹਨ।