ਅੰਮ੍ਰਿਤਸਰ: ਟਰੈਵਲ ਏਜੰਟਾਂ ਦੇ ਧੋਖੇ ਕਾਰਨ ਦੁਬਈ ਵਿੱਚ ਫਸੇ 14 ਹੋਰ ਪੰਜਾਬੀ ਨੌਜਵਾਨ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ ਸਿੰਘ ਓਬਰਾਏ ਦੇ ਯਤਨਾ ਸਦਕਾ ਮੰਗਲਵਾਰ ਸਵੇਰੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਵਿਖੇ ਪਹੁੰਚ ਗਏ ਹਨ।
ਦੁਬਈ 'ਚ ਫਸੇ 14 ਪੰਜਾਬੀ ਨੌਜਵਾਨ ਪਰਤੇ ਅੰਮ੍ਰਿਤਸਰ
ਟਰੈਵਲ ਏਜੰਟਾਂ ਦੇ ਧੋਖੇ ਕਾਰਨ ਦੁਬਈ ਵਿੱਚ ਫਸੇ 14 ਹੋਰ ਪੰਜਾਬੀ ਨੌਜਵਾਨਾਂ ਦੀ ਮੰਗਲਵਾਰ ਭਾਵ ਕਿ ਅੱਜ ਵਤਨ ਵਾਪਸੀ ਹੋ ਗਈ ਹੈ।
ਦੱਸ ਦਈਏ, ਪਿਛਲੇ ਹਫ਼ਤੇ ਵੀ ਓਬਰਾਏ 8 ਪੰਜਾਬੀਆਂ ਨੂੰ ਵਤਨ ਵਾਪਸ ਲੈ ਕੇ ਆਏ ਸਨ ਤੇ 25 ਫਰਵਰੀ ਨੂੰ 2 ਹੋਰ ਪੰਜਾਬੀ ਨੌਜਵਾਨ ਭਾਰਤ ਪਰਤੇ ਸਨ। ਓਬਰਾਏ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਦੇ ਦਸਤਾਵੇਜ਼ ਪੂਰੇ ਹੋ ਗਏ, ਉਹ ਵਾਪਿਸ ਭਾਰਤ ਆ ਰਹੇ ਹਨ।
ਬਾਕੀ ਰਹਿੰਦੇ 6 ਨੌਜਵਾਨਾਂ ਨੂੰ ਜਲਦ ਹੀ ਭਾਰਤ ਵਾਪਿਸ ਲਿਆਇਆ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਧੋਖੇਬਾਜ਼ ਏਜੰਟਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਫ਼ਾਰਤ ਖ਼ਾਨਿਆਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰਨ ਕੀ ਉਨ੍ਹਾਂ ਭਾਰਤੀਆਂ ਤੇ ਪੰਜਾਬੀਆਂ ਦੀ ਕਾਗਜ਼ੀ ਕਾਰਵਾਈ ਜਲਦ ਨਿਪਟਾਉਣ, ਜਿਹੜੇ ਵਾਪਿਸ ਆਉਣਾ ਚਾਹੁੰਦੇ ਹਨ।