ਸ੍ਰੀ ਮੁਕਤਸਰ ਸਾਹਿਬ:ਕਮਲਪ੍ਰੀਤ ਦੇ ਓਲੰਪਿਕ (Olympics) ਵਿੱਚ ਫਾਈਨਲ ਵਿੱਚ ਪਹੁੰਚਣ ਨੂੰ ਲੈ ਕੇ ਕਮਲਪ੍ਰੀਤ ਦੇ ਅਧਿਆਪਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਈਟੀਵੀ ਭਾਰਤ ਦੀ ਟੀਮ ਨੇ ਕਮਲਪ੍ਰੀਤ ਦੇ ਅਧਿਆਪਕਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ।
ਇਸ ਮੌਕੇ ਕਮਲਪ੍ਰੀਤ ਦੇ ਅਧਿਆਪਕ ਦਾ ਕਹਿਣਾ ਹੈ ਕਿ ਕਮਲਪ੍ਰੀਤ ਜਦੋਂ ਸਕੂਲ ਵਿਚ ਆਈ ਸੀ ਉਦੋਂ ਤੋਂ ਹੀ ਇਸ ਦੀ ਰੁਚੀ ਖੇਡਾਂ ਵਿਚ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਕਮਲਪ੍ਰੀਤ ਨੇ ਪਹਿਲੀ ਵਾਰੀ ਡਿਸਕਸ ਥ੍ਰੋ (Discus throw) ਸੁੱਟਿਆ ਸੀ ਉਸ ਸਮੇ ਉਸ ਨੇ ਬਾਕੀ ਸਾਰਿਆਂ ਬੱਚਿਆਂ ਨਾਲੋਂ ਦੂਰ ਸੁੱਟਿਆ ਸੀ।
ਕਮਲਪ੍ਰੀਤ ਦੇ ਅਧਿਆਪਕਾਂ ਨੇ ਕਿਹਾ ਹੈ ਕਿ ਇਸਦੀ ਪੜ੍ਹਾਈ ਵੱਲ ਵੀ ਰੁਚੀ ਸੀ ਪਰ ਇਸ ਦਾ ਜ਼ਿਆਦਾ ਧਿਆਨ ਖੇਡਾਂ ਵੱਲ ਹੀ ਸੀ।ਉਨ੍ਹਾਂ ਨੇ ਕਿਹਾ ਹੈ ਕਿ ਕਮਲਪ੍ਰੀਤ ਧੀ ਬਹੁਤ ਮਿਹਨਤੀ ਸੀ ਅਤੇ ਗਰਾਉਂਡ ਵਿਚ ਆ ਕੇ ਲਗਾਤਾਰ ਅਭਿਆਸ ਕਰਦੀ ਰਹਿੰਦੀ ਸੀ।ਅਧਿਆਪਕ ਦਾ ਕਹਿਣਾ ਹੈ ਕਿ ਸਾਨੂੰ ਅਤੇ ਪਰਿਵਾਰ ਨੂੰ ਯਕੀਨ ਹੈ ਕਿ ਕਮਲਪ੍ਰੀਤ ਗੋਲਡ ਮੈਡਲ ਜਿੱਤ ਕੇ ਭਾਰਤ ਆਵੇਗੀ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇਗੀ।