ਪੰਜਾਬ

punjab

ETV Bharat / sports

ਬੇਨਸਿਚ ਨੂੰ ਹਰਾ ਕੇ ਇੰਗਾ ਨੇ ਜਿੱਤਿਆ ਐਡੀਲੈਡ ਇੰਟਰਨੈਸ਼ਨਲ ਦਾ ਖਿਤਾਬ - ਇੰਗਾ ਸਵਿਆਤੇਕ ਨੇ ਬੇਲਿੰਡਾ ਬੈਨੀਚ

ਐਡੀਲੇਡ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਇੰਗਾ ਸਵਿਆਤੇਕ ਨੇ ਬੇਲਿੰਡਾ ਬੈਨੀਚ ਨੂੰ 6-2, 6-2 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਮ ਕੀਤਾ।

ਤਸਵੀਰ
ਤਸਵੀਰ

By

Published : Feb 28, 2021, 2:05 PM IST

ਐਡੀਲੇਡ: ਫ੍ਰੇਂਚ ਓਪਨ ਚੈਪੀਅਨ ਇੰਗਾ ਸਵਿਆਤੇਕ ਨੇ ਸ਼ਨੀਵਾਰ ਨੂੰ ਇੱਥੇ ਮੇਮੋਰਿਅਲ ਡ੍ਰਾਈਵ ’ਤੇ ਬੇਲਿੰਡਾ ਬੇਨਸਿਚ ਨੂੰ 6-2, 6-2 ਤੋਂ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਂਮੈਂਟ ਦਾ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਹੈ। ਪੋਲੈਂਡ ਦੀ 19 ਸਾਲਾ ਖਿਡਾਰੀ ਨੇ ਪੂਰੇ ਟੂਰਨਾਮੈਂਟ ਵਿਚ ਇਕ ਵੀ ਸੈੱਟ ਨਹੀਂ ਗੁਆਇਆ ਅਤੇ ਸਿਰਫ 22 ਮੈਚਾਂ ਵਿਚ ਹਾਰਿਆ। ਜਦੋਂ ਯੇਟੈਕ ਪਹਿਲੇ ਸੈੱਟ ਵਿੱਚ 3-2 ਨਾਲ ਅੱਗੇ ਸੀ, ਉਸ ਸਮੇਂ ਉਨ੍ਹਾਂ ਨੇ ਬੇਨਸਿਚ ਦੀ ਸਵਿੱਸ ਤੋੜੀ ਜਿਸ ਸਮੇਂ ਸਵੀਟਜਰਲੈਂਡ ਦੀ ਖਿਡਾਰੀ ਨੇ ਤਿੰਨ ਡਬਲ ਫਾਲਟ ਕੀਤੇ ਪੋਲੈਂਡ ਦੀ ਖਿਡਾਰੀ ਨੂੰ ਇਸ ਤੋਂ ਬਾਅਦ ਮੈਚ ਜਿੱਤਣ ਲਈ ਜਿਆਦਾ ਪਸੀਨਾ ਬਹਾਉਣਾ ਨਹੀਂ ਪਿਆ।

ਇਸ ਤੋਂ ਪਹਿਲਾ ਇੰਗਾ ਸਵਿਆਤੇਕ ਨੇ ਸ਼ੁਕਵਾਰ ਨੂੰ ਜਿੱਥੇ ਸੇਟਾਂ ਚ ਜਿੱਤ ਦਰਜ ਕਰਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਂਮੇਂਟ ਦੇ ਫਾਈਨਲ ਚ ਥਾਂ ਬਣਾਈ ਸੀ। ਸਵਿਆਤੇਕ ਨੇ ਸੈਮੀਫਾਈਨਲ ਚ ਜਿਲ ਟੇਈਚਮੈਨ ਨੂੰ 6-3, 6-2 ਨਾਲ ਹਰਾਇਆ। ਜਦਕਿ ਬੇਨਸਿਚ ਨੂੰ ਅਮਰੀਕੀ ਕਿਸ਼ੋਰੀ ਕੋਕੋ ਗੋਫ ਦੇ ਖਿਲਾਫ ਕਾਫੀ ਪਸੀਨਾ ਬਹਾਉਣਾ ਪਿਆ ਉਨ੍ਹਾਂ ਨੇ ਦੋ ਘੰਟੇ 45 ਮਿੰਟ ਤੱਕ ਚਲੇ ਮੈਚ ਚ 7-6 (2), 6-7 (4), 6-2 ਨਾਲ ਜਿੱਤ ਹਾਸਿਲ ਕੀਤੀ

ਇਹ ਵੀ ਪੜੋ: ਸ਼ਾਟਗਨ ਵਰਲਡ ਕੱਪ: ਭਾਰਤੀ ਪੁਰਸ਼ਾਂ ਦੀ ਸਕਿੱਟ ਟੀਮ ਨੇ ਜਿੱਤਿਆ ਕਾਂਸੀ ਤਗ਼ਮਾ

ਦਰਸ਼ਕਾਂ ਸਾਹਮਣੇ ਖੇਡਣਾ ਸ਼ਾਨਦਾਰ ਰਿਹਾ

ਮੈਚ ਜਿੱਤ ਤੋਂ ਬਾਅਦ ਇੰਗਾ ਨੇ ਕਿਹਾ ਕਿ ਆਟ੍ਰੇਲੀਅਨ ਓਪਨ ਚ ਫਿਰ ਤੋਂ ਦਰਸ਼ਕਾਂ ਦੇ ਸਾਹਮਣੇ ਖੇਡਣਾ ਸ਼ਾਨਦਾਰ ਸੀ ਖਾਸਤੌਰ ’ਤੇ ਐਡੀਲੈਡ ਫਾਈਨਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਆਸਟ੍ਰੇਲੀਆ ਚ ਇਕ ਵਧੀਆ ਸਮਾਂ ਰਿਹਾ ਹੈ। ਬੇਲਿੰਡਾ ਜਿਨ੍ਹਾਂ ਦੇ ਲਈ ਸਾਲ 2020 ਇੰਜਰੀ ਨਾਲ ਭਰਾ ਹੋਇਆ ਸੀ ਉਹ ਆਪਣੇ 11ਵੇਂ ਫਾਈਨਲ ਖੇਡ ਰਹੀ ਸੀ ਜਦਕਿ ਪਿਛਲੇ 12 ਮਹੀਨਿਆਂ ਚ ਇਹ ਉਨ੍ਹਾਂ ਦਾ ਪਹਿਲਾ ਫਾਈਨਲ ਮੁਕਾਬਲਾ ਸੀ।

ABOUT THE AUTHOR

...view details