ਨਵੀਂ ਦਿੱਲੀ : ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਅਗਵਾਈ ਵਾਲੀ ਅਸਾਮ ਓਲੰਪਿਕ ਸੰਘ ਨੇ ਆਪਣਾ ਕਾਰਜਕਾਲ ਪੂਰਾ ਕਰ ਕੇ ਇਸ ਸਾਲ ਫ਼ਰਵਰੀ ਵਿੱਚ ਹੀ ਚੋਣ ਕਰਵਾਉਣ ਦੀ ਇੱਛਾ ਪ੍ਰਗਟਾਈ ਸੀ।
IOA ਨੇ ਸਾਂਭਿਆ ਭਾਰਤੀ ਗੋਲਫ਼ ਸੰਘ ਏਓਏ ਨੇ ਹਾਲਾਂਕਿ ਚੋਣ ਨਹੀਂ ਕਰਵਾਈ ਅਤੇ ਆਈਓਏ ਨੂੰ ਸੂਬਾ ਓਲੰਪਿਕ ਇਕਾਈ ਦੇ ਪ੍ਰਸ਼ਾਸਨਿਕ ਅਤੇ ਪ੍ਰਬੰਧਨ ਮਾਮਲਿਆਂ ਦੀ ਦੇਖ-ਰੇਖ ਲਈ ਕਮੇਟੀ ਦਾ ਗਠਨ ਕਰਨਾ ਪਿਆ ਸੀ ਜੋ 6 ਮਹੀਨੇ ਦੇ ਅੰਦਰ ਚੋਣ ਕਰਵਾਏਗੀ।
IOA ਨੇ ਸਾਂਭਿਆ ਭਾਰਤੀ ਗੋਲਫ਼ ਸੰਘ ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਸਿਆਸਤ ਦੀ ਪਿੱਚ 'ਤੇ ਬੱਲੇਬਾਜ਼ੀ ਕਰਨ ਨੂੰ ਤਿਆਰ ਧੋਨੀ !
ਇਸ ਕਮੇਟੀ ਦੇ ਪ੍ਰਧਾਨ ਆਈਓਏ ਦੇ ਸੰਯੁਕਤ ਸਕੱਤਰ ਐੱਸਐੱਸ ਬਾਲੀ ਹੋਣਗੇ ਜਿਸ ਵਿੱਚ 2 ਹੋਰ ਮੈਂਬਰ ਮੁਸ਼ਤਾਕ ਅਹਿਮਦ ਅਤੇ ਸੁਨੀਲ ਇਲਾਨਗਬਾਮ ਵੀ ਹੋਣਗੇ। ਇਸੇ ਤਰ੍ਹਾਂ ਗੋਲਫ਼ ਸੰਘ ਦੇ ਪ੍ਰਸ਼ਾਸਨਿਕ ਅਤੇ ਪ੍ਰਬੰਧਨ ਮਾਮਲਿਆਂ ਦੀ ਦੇਖ-ਰੇਖ ਲਈ ਕਵਿਤਾ ਸਿੰਘ ਦੀ ਅਗਵਾਈ ਵਿੱਚ ਪੈਨਲ ਦਾ ਗਠਨ ਕੀਤਾ ਗਿਆ ਹੈ।