ਬਰਮਿੰਘਮ:ਭਾਰਤ ਦਾ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਸਟਰੇਲੀਆ ਦਾ ਦਬਦਬਾ ਤੋੜਨ ਦਾ ਸੁਪਨਾ ਅਧੂਰਾ ਰਹਿ ਗਿਆ ਅਤੇ ਉਸ ਨੂੰ ਇੱਕ ਤਰਫਾ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਹੱਥੋਂ 0-7 ਦੀ ਸ਼ਰਮਨਾਕ ਹਾਰ ਤੋਂ ਬਾਅਦ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਦੀਆਂ ਕੌੜੀਆਂ ਯਾਦਾਂ ਹਾਕੀ ਪ੍ਰੇਮੀਆਂ ਦੇ ਮਨਾਂ ਵਿੱਚ ਉਸ ਸਮੇਂ ਫਿਰ ਤੋਂ ਤਾਜ਼ਾ ਹੋ ਗਈਆਂ ਜਦੋਂ ਆਸਟਰੇਲੀਆ ਨੇ ਫਾਈਨਲ ਵਿੱਚ ਭਾਰਤ ਨੂੰ 8-0 ਨਾਲ ਹਰਾਇਆ ਸੀ। ਲੀਗ ਗੇੜ 'ਚ ਅਜੇਤੂ ਅਤੇ ਪੂਲ 'ਚ ਚੋਟੀ 'ਤੇ ਰਹੀ ਭਾਰਤੀ ਟੀਮ ਬਿਲਕੁਲ ਵੀ ਫਾਰਮ 'ਚ ਨਜ਼ਰ ਨਹੀਂ ਆ ਰਹੀ ਸੀ। ਫਾਰਵਰਡ ਲਾਈਨ ਵਿੱਚ ਕੋਈ ਤਾਲਮੇਲ ਨਹੀਂ ਸੀ ਅਤੇ ਆਸਟਰੇਲੀਆ ਨੇ ਡਿਫੈਂਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਉਸ 'ਤੇ ਕਪਤਾਨ ਮਨਪ੍ਰੀਤ ਸਿੰਘ ਦੇ ਮੋਢੇ ਦੀ ਸੱਟ ਨੇ ਭਾਰਤ ਦੇ ਪ੍ਰਦਰਸ਼ਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।
ਆਸਟ੍ਰੇਲੀਆ ਲਈ ਬਲੈਕ ਗੋਵਰਸ, ਨਾਥਨ ਇਫਰਾਇਮਜ਼, ਜੈਕਬ ਐਂਡਰਸਨ, ਟੌਮ ਵਿੱਕਹਮ ਅਤੇ ਫਿਨ ਓਜ਼ਿਲਵੀ ਨੇ ਗੋਲ ਕੀਤੇ। 1998 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਹਾਕੀ ਨੂੰ ਸ਼ਾਮਲ ਕਰਨ ਤੋਂ ਬਾਅਦ ਆਸਟਰੇਲੀਆ ਨੇ ਸਾਰੇ ਸੱਤ ਸੋਨ ਤਗਮੇ ਜਿੱਤੇ ਹਨ। ਭਾਰਤ ਨੇ 2010 ਵਿੱਚ ਦਿੱਲੀ ਅਤੇ 2014 ਵਿੱਚ ਗਲਾਸਗੋ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਭਾਰਤ ਦੇ ਮੈਡਲ ਜੇਤੂ