ਬਰਮਿੰਘਮ:ਪੁਰਸ਼ ਟੀਮ (ਚਾਰ ਖਿਡਾਰੀ) ਲਾਅਨ ਬਾਲ 'ਤੇ ਫਾਈਨਲ ਵਿੱਚ ਉੱਤਰੀ ਆਇਰਲੈਂਡ ਤੋਂ ਹਾਰ ਗਈ ਹੈ। ਇਸ ਨਾਲ ਭਾਰਤੀ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ ਹੈ। 14ਵੇਂ ਅੰਤ ਤੋਂ ਬਾਅਦ ਭਾਰਤੀ ਟੀਮ ਇਹ ਮੈਚ 18-5 ਨਾਲ ਹਾਰ ਗਈ। ਸੁਨੀਲ ਬਹਾਦਰ, ਨਵਨੀਤ ਸਿੰਘ, ਚੰਦਨ ਕੁਮਾਰ ਸਿੰਘ ਅਤੇ ਦਿਨੇਸ਼ ਕੁਮਾਰ ਦੀ ਜੋੜੀ ਨੇ ਭਾਰਤ ਲਈ ਕਮਾਲ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਟੇਬਲ ਟੈਨਿਸ ਵਿੱਚ ਸ਼ਰਤ ਕਮਲ ਅਤੇ ਸ਼੍ਰੀਜਾ ਅਕੁਲਾ ਦੀ ਜੋੜੀ ਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸੈਮੀਫਾਈਨਲ ਮੁਕਾਬਲੇ 'ਚ ਆਸਟ੍ਰੇਲੀਆਈ ਜੋੜੀ ਨੂੰ 11-9, 11-8, 9-11, 12-14, 11-7 ਨਾਲ ਹਰਾ ਕੇ ਘੱਟੋ-ਘੱਟ ਚਾਂਦੀ ਦਾ ਤਗਮਾ ਪੱਕਾ ਕਰ ਲਿਆ।
ਭਾਰਤ ਦੇ ਮੈਡਲ ਵਿਜੇਤਾ