ਪੰਜਾਬ

punjab

ETV Bharat / sports

ਫਾਈਨਲ 'ਚ ਰੁਕਿਆ ਭਾਰਤੀ ਜੂਨੀਅਰ ਹਾਕੀ ਟੀਮ ਦੀ ਜਿੱਤ ਦਾ ਸਿਲਸਿਲਾ, ਜਰਮਨੀ ਨੇ ਦਿੱਤੀ ਮਾਤ

ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ 4 ਦੇਸ਼ਾਂ ਦੇ ਟੂਰਨਾਮੈਂਟ ਦੇ ਫਾਈਨਲ ਵਿੱਚ ਹਾਰ ਕੇ ਉਪ ਜੇਤੂ ਬਣ ਗਈ ਹੈ। ਮੇਜ਼ਬਾਨ ਜਰਮਨੀ ਨੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਹੈ।

4 NATIONS TOURNAMENT INDIAN JUNIOR MENS HOCKEY TEAM FINISHES SECOND AFTER LOSING TO GERMANY
ਫਾਈਨਲ 'ਚ ਰੁਕਿਆ ਭਾਰਤੀ ਜੂਨੀਅਰ ਹਾਕੀ ਟੀਮ ਦੀ ਜਿੱਤ ਦਾ ਸਿਲਸਿਲਾ, ਜਰਮਨੀ ਨੇ ਦਿੱਤੀ ਮਾਤ

By ETV Bharat Punjabi Team

Published : Aug 23, 2023, 12:07 PM IST

ਡਸੇਲਡੋਰਫ:ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਮੰਗਲਵਾਰ ਨੂੰ 4 ਦੇਸ਼ਾਂ ਦੇ ਟੂਰਨਾਮੈਂਟ ਦੇ ਫਾਈਨਲ ਵਿੱਚ ਮੇਜ਼ਬਾਨ ਜਰਮਨੀ ਤੋਂ 1-6 ਨਾਲ ਹਾਰ ਗਈ ਅਤੇ ਉਪ ਜੇਤੂ ਰਹੀ। ਭਾਰਤ ਲਈ ਇਕਲੋਤਾ ਗੋਲ ਸੁਦੀਪ ਚਿਰਮਾਕੋ (22') ਨੇ ਦਾਗਿਆ। ਜਰਮਨੀ ਲਈ ਫਲੋਰੀਅਨ ਸਪਰਲਿੰਗ (15'), ਬੇਨ ਹੈਸਬਾਕ (20'), ਹਿਊਗੋ ਵਾਨ ਮੋਂਟਗੇਲਾਸ (23'), ਫੈਬੀਓ ਸੇਟਜ਼ (38'), ਨਿਕਾਸ ਬੇਰੇਂਡਟਸ (41') ਅਤੇ ਪੌਲ ਗਲੈਂਡਰ (43') ਨੇ ਗੋਲ ਕੀਤੇ।

ਜਰਮਨੀ ਨੇ ਵਿਖਾਈ ਸ਼ਾਨਦਾਰ ਖੇਡ: ਭਾਰਤ ਨੇ ਆਪਣੇ ਆਖਰੀ ਮੈਚ ਵਿੱਚ ਇੰਗਲੈਂਡ 'ਤੇ 4-0 ਦੀ ਜਿੱਤ ਤੋਂ ਬਾਅਦ ਆਤਮਵਿਸ਼ਵਾਸ ਨਾਲ ਸ਼ੁਰੂਆਤ ਕੀਤੀ। ਹਾਲਾਂਕਿ ਜਰਮਨੀ, ਜਿਸ ਨੇ ਟੂਰਨਾਮੈਂਟ ਵਿੱਚ ਆਪਣੇ ਸਾਰੇ ਪਿਛਲੇ ਮੈਚ ਜਿੱਤੇ ਸਨ, ਜਲਦੀ ਹੀ ਭਾਰਤ ਲਈ ਸਖ਼ਤ ਚੁਣੌਤੀ ਬਣ ਗਿਆ। ਪਹਿਲੇ ਕੁਆਰਟਰ ਦੇ ਅੰਤ ਤੋਂ ਠੀਕ ਪਹਿਲਾਂ, ਫਲੋਰੀਅਨ ਸਪਰਲਿੰਗ (15') ਨੇ ਜਰਮਨੀ ਨੂੰ ਅੱਗੇ ਕਰ ਦਿੱਤਾ ਅਤੇ ਜਰਮਨੀ ਨੂੰ ਲੀਡ ਲੈਣ ਵਿੱਚ ਮਦਦ ਕੀਤੀ।

ਅੱਧੇ ਸਮੇਂ ਤੱਕ 3-1 ਦੀ ਬੜ੍ਹਤ: ਦੂਜੇ ਕੁਆਰਟਰ ਦੀ ਸ਼ੁਰੂਆਤ ਜਰਮਨੀ ਨੇ ਆਪਣਾ ਦਬਦਬਾ ਕਾਇਮ ਰੱਖਣ ਨਾਲ ਕੀਤੀ। ਬੈਨ ਹੈਸਬਾਕ (20') ਨੇ ਮੈਚ ਦਾ ਦੂਜਾ ਗੋਲ ਕਰਕੇ ਆਪਣੀ ਟੀਮ ਦੀ ਲੀਡ ਵਧਾ ਦਿੱਤੀ ਪਰ ਦੋ ਮਿੰਟ ਬਾਅਦ ਸੁਦੀਪ ਚਿਰਮਾਕੋ (22') ਨੇ ਭਾਰਤ ਲਈ ਗੋਲ ਕੀਤਾ। ਜਰਮਨੀ ਦੇ ਹਿਊਗੋ ਵਾਨ ਮੋਂਟਗੇਲਾਸ (23') ਨੇ ਸਿੱਧੇ ਗੋਲ ਕਰਕੇ ਜਰਮਨੀ ਨੂੰ ਦੋ ਗੋਲਾਂ ਦੀ ਬੜ੍ਹਤ ਹਾਸਲ ਕਰਨ ਵਿੱਚ ਮਦਦ ਕੀਤੀ। ਜਰਮਨੀ ਨੇ ਵਧੀਆ ਬਚਾਅ ਕਰਦੇ ਹੋਏ ਅੱਧੇ ਸਮੇਂ ਤੱਕ 3-1 ਦੀ ਬੜ੍ਹਤ ਬਣਾ ਲਈ।

ਦੋ ਗੋਲਾਂ ਨਾਲ ਪਿੱਛੇ ਚੱਲ ਰਹੇ ਭਾਰਤ ਨੇ ਤੀਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਹਮਲਾਵਰ ਇਰਾਦਾ ਦਿਖਾਇਆ। ਹਾਲਾਂਕਿ ਫੈਬੀਓ ਸੇਟਜ਼ ਨੇ 38ਵੇਂ ਮਿੰਟ ਵਿੱਚ ਗੋਲ ਕਰਕੇ ਜਰਮਨੀ ਦੀ ਬੜ੍ਹਤ 4-1 ਕਰ ਦਿੱਤੀ। ਨਿਕਾਸ ਬੇਰੇਂਡਟਸ (41') ਨੇ ਪੈਨਲਟੀ ਕਾਰਨਰ ਦਾ ਸਭ ਤੋਂ ਵੱਧ ਫਾਇਦਾ ਲਿਆ, ਜਦੋਂ ਕਿ ਪੌਲ ਗਲੈਂਡਰ (43') ਨੇ ਤੀਜੇ ਕੁਆਰਟਰ ਦੇ ਅੰਤ ਵਿੱਚ ਜਰਮਨੀ ਨੂੰ 6-1 ਦੀ ਲੀਡ ਵਾਲਾ ਦਬਦਬਾ ਬਣਾਉਣ ਲਈ ਇੱਕ ਹੋਰ ਮੈਦਾਨੀ ਗੋਲ ਕੀਤਾ। ਸਮਾਂ ਲੰਘਣ ਵਿੱਚ 15 ਮਿੰਟ ਬਾਕੀ ਸਨ, ਜਰਮਨੀ ਨੇ ਆਪਣੇ ਹਾਫ ਵਿੱਚ ਵਧੀਆ ਬਚਾਅ ਕੀਤਾ ਅਤੇ ਮੈਚ 6-1 ਨਾਲ ਜਿੱਤਣ ਲਈ ਆਪਣੀ ਲੀਡ ਬਰਕਰਾਰ ਰੱਖੀ।

ABOUT THE AUTHOR

...view details