ਡੁਸਲਡੋਰਫ: ਜਰਮਨੀ ਨੂੰ ਆਈਸਲੈਂਡ ਦੇ ਖਿਲਾਫ ਆਪਣਾ ਪਹਿਲਾ ਵਰਲਡ ਕੱਪ ਕਵਾਲੀਫਾਈ ਮੈਚ ਦੋ ਖਿਡਾਰੀਆਂ ਤੋਂ ਬਗੈਰ ਖੇਡਣਾ ਪਵੇਗਾ। ਕਿਉਂਕਿ ਮਿਡਫੀਲਡਰ ਜੋਨਸ ਹਾਫਮੈਨ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਜਦੋਂ ਕਿ ਫੁਲਬੈਕ ਮਾਰੇਸਲ ਹੋਸਟੇਨਬਰਗ ਨੂੰ ਹਾਫਮੈਨ ਦੇ ਸੰਪਰਕ 'ਚ ਰਹਿਣ ਦੇ ਚਲਦੇ ਬਾਹਰ ਹੋਣਾ ਪੈ ਰਿਹਾ ਹੈ।
ਵਿਸ਼ਵ ਕੱਪ ਕਵਾਲੀਫਾਇਰ ਤੋਂ ਪਹਿਲਾਂ ਜਰਮਨ ਟੀਮ 'ਚ ਕੋਰੋਨਾ ਦਾ ਖਤਰਾ - ਫੁੱਟਬਾਲ
ਜਰਮਨ ਫੁੱਟਬਾਲ ਮਹਾਂਸੰਘ ਨੇ ਵੀਰਵਾਰ ਨੂੰ ਕਿਹਾ ਕਿ ਇਹ ਮੈਚ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੀ ਖੇਡਿਆ ਜਾਵੇਗਾ। ਮਿਡਫੀਲਡਰ ਜੋਨਸ ਹਾਫਮੈਨ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ ਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
ਜਰਮਨ ਟੀਮ 'ਚ ਕੋਰੋਨਾ ਵਾਇਰਸ ਦਾ ਕੇਸ
ਜਰਮਨ ਫੁੱਟਬਾਲ ਮਹਾਂਸੰਘ ਨੇ ਵੀਰਵਾਰ ਨੂੰ ਕਿਹਾ ਕਿ ਇਹ ਮੈਚ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੀ ਖੇਡਿਆ ਜਾਵੇਗਾ। ਹਾਫਮੈਨ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ ਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਕਿ ਜਰਮਨ ਟੀਮ ਦੇ ਨਾਲ ਰਹਿੰਦੇ ਹੋਏ ਕੋਈ ਖਿਡਾਰੀ ਕੋਵਡ -19 ਪੌਜ਼ੀਟਿਵ ਪਾਇਆ ਗਿਆ ਹੈ। ਉਸ ਨੇ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਅੱਠ ਅੰਤਰ ਰਾਸ਼ਟਰੀ ਮੈਚ ਖੇਡੇ ਹਨ। ਆਈਸਲੈਂਡ ਦੇ ਖਿਲਾਫ ਉਸ ਦਾ ਮੈਚ ਨਵੰਬਰ ਵਿੱਚ ਨੈਸ਼ਨਸ ਲੀਗ ਵਿੱਚ 0-6 ਨਾਲ ਸਪੇਨ ਖਿਲਾਫ ਮਿਲੀ ਕਰਾਰੀ ਹਾਰ ਮਗਰੋਂ ਪਹਿਲਾ ਮੈਚ ਹੋਵੇਗਾ।