ਨਵੀਂ ਦਿੱਲੀ :ਆਈ.ਪੀ.ਐੱਲ. 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੈਸਟ ਟੀਮ 'ਚ ਜਗ੍ਹਾ ਹਾਸਲ ਕਰਨ ਵਾਲੇ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਖੇਡੀਆਂ ਗਈਆਂ ਦੋ ਪਾਰੀਆਂ 'ਚ ਟੈਸਟ ਟੀਮ ਦਾ ਉਪ ਕਪਤਾਨ ਬਣਾਏ ਗਏ ਮੱਧਕ੍ਰਮ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਸਬੰਧੀ ਗੱਲਾਂ ਦਾ ਬਾਜ਼ਾਰ ਫਿਰ ਗਰਮ ਹੈ ਕਿਉਂਕਿ ਮੱਧਕ੍ਰਮ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਦੀ ਫਾਰਮ ਹੁਣ ਚੰਗੀ ਨਹੀਂ ਹੈ।
ਮੱਧਕ੍ਰਮ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਦੋਵੇਂ ਟੈਸਟ ਮੈਚਾਂ 'ਚ ਅਸਫਲ ਰਹਿਣ ਤੋਂ ਬਾਅਦ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਸੀਮ ਜਾਫਰ ਦਾ ਮੰਨਣਾ ਹੈ ਕਿ ਜੇਕਰ ਮੱਧਕ੍ਰਮ ਦੇ ਤਜਰਬੇਕਾਰ ਬੱਲੇਬਾਜ਼ ਅਜਿੰਕਿਆ ਰਹਾਣੇ ਟੈਸਟ ਟੀਮ 'ਚ ਖੇਡਣ ਦੀ ਦੌੜ 'ਚ ਖੁਦ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਟੈਸਟ ਕ੍ਰਿਕਟ 'ਚ ਲਗਾਤਾਰ ਦੌੜਾਂ ਬਣਾਉਣੀਆਂ ਪੈਣਗੀਆਂ। ਹੋਰ ਵੀ ਕਈ ਖਿਡਾਰੀ ਉਨ੍ਹਾਂ ਦੀ ਥਾਂ ਲੈਣ ਦੀ ਦੌੜ ਵਿੱਚ ਸ਼ਾਮਲ ਹਨ। ਰਹਾਣੇ ਪਿਛਲੇ ਮਹੀਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਸਟਰੇਲੀਆ ਹੱਥੋਂ 209 ਦੌੜਾਂ ਦੀ ਹਾਰ ਵਿੱਚ 89 ਅਤੇ 46 ਦੇ ਸਕੋਰ ਨਾਲ ਭਾਰਤ ਦਾ ਸਰਵੋਤਮ ਬੱਲੇਬਾਜ਼ ਸੀ। ਫਿਰ ਉਸ ਨੂੰ ਵੈਸਟਇੰਡੀਜ਼ ਦੇ ਮੌਜੂਦਾ ਟੈਸਟ ਦੌਰੇ ਲਈ ਉਪ-ਕਪਤਾਨ ਨਿਯੁਕਤ ਕੀਤਾ ਗਿਆ ਸੀ, ਜਿੱਥੇ ਉਸ ਦਾ ਸਕੋਰ ਸਿਰਫ਼ 3 ਅਤੇ 8 ਰਿਹਾ ਹੈ। ਜੇਕਰ ਇਸ 'ਚ ਕੋਈ ਸੁਧਾਰ ਨਹੀਂ ਹੋਇਆ ਤਾਂ ਉਹ ਇਕ ਵਾਰ ਫਿਰ ਟੀਮ ਤੋਂ ਬਾਹਰ ਹੋ ਸਕਦੇ ਹਨ।