ਨਵੀਂ ਦਿੱਲੀ:ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਆਪਣਾ ਆਖਰੀ ਟੈਸਟ ਮੈਚ ਖੇਡ ਰਹੇ ਹਨ। ਉਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਹਨ। ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਉਨ੍ਹਾਂ ਦੇ ਅੰਤਰਰਾਸ਼ਟਰੀ ਟੈਸਟ ਕਰੀਅਰ ਦੀ ਆਖਰੀ ਸੀਰੀਜ਼ ਹੋਵੇਗੀ। ਹੁਣ ਉਹ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਸਿਡਨੀ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਡੇਵਿਡ ਵਾਰਨਰ ਲਈ ਵੱਡੀ ਗੱਲ ਕਹੀ ਹੈ।
ਵਰਿੰਦਰ ਸਹਿਵਾਗ ਨੇ ਆਖੀ ਸੀ ਇਹ ਗੱਲ: ਵਾਰਨਰ ਬਾਰੇ ਗੱਲ ਕਰਦੇ ਹੋਏ ਵਰਿੰਦਰ ਸਹਿਵਾਗ ਨੇ ਕਿਹਾ, 'ਮੈਂ ਡੇਵਿਡ ਵਾਰਨਰ ਨੂੰ ਕਿਹਾ ਸੀ ਕਿ ਤੁਸੀਂ ਟੈਸਟ ਕ੍ਰਿਕਟ ਦਾ ਆਨੰਦ ਮਾਣੋਗੇ। ਇਹ ਸਿਰਫ਼ ਤੁਹਾਡੇ ਲਈ ਬਣਾਇਆ ਗਿਆ ਹੈ। ਟੈਸਟ ਕ੍ਰਿਕਟ ਵਿੱਚ ਤੁਹਾਡਾ ਸਾਰਾ ਦਿਨ ਪਾਵਰਪਲੇ ਹੁੰਦਾ ਹੈ। ਟੀ-20 ਕ੍ਰਿਕਟ 'ਚ ਪਾਵਰਪਲੇ ਸਿਰਫ 20 ਓਵਰਾਂ ਦਾ ਹੁੰਦਾ ਹੈ। ਇਸ ਤੋਂ ਬਾਅਦ ਉਹ ਹੱਸਣ ਲੱਗ ਪਏ ਅਤੇ ਕਿਹਾ ਕਿ ਫਿਰ ਮੈਨੂੰ ਜ਼ਰੂਰ ਇਸ ਦਾ ਮਜ਼ਾ ਲਵਾਂਗਾ।'