ਪੰਜਾਬ

punjab

ETV Bharat / sports

ਉਮੇਸ਼ ਯਾਦਵ ਬਣੇ 150 ਟੈਸਟ ਵਿਕਟਾਂ ਲੈਣ ਵਾਲੇ ਛੇਵੇਂ ਭਾਰਤੀ ਤੇਜ਼ ਗੇਂਦਬਾਜ਼ - ਇੰਗਲੈਂਡ

ਉਮੇਸ਼ ਯਾਦਵ ਸ਼ੁੱਕਰਵਾਰ ਨੂੰ 150 ਟੈਸਟ ਵਿਕਟਾਂ ਲੈਣ ਵਾਲੇ ਭਾਰਤ ਦੇ ਛੇਵੇਂ ਤੇਜ਼ ਗੇਂਦਬਾਜ਼ ਬਣੇ ਹਨ।

ਉਮੇਸ਼ ਯਾਦਵ ਬਣੇ ਛੇਵੇਂ ਭਾਰਤੀ ਤੇਜ਼ ਗੇਂਦਬਾਜ਼
ਉਮੇਸ਼ ਯਾਦਵ ਬਣੇ ਛੇਵੇਂ ਭਾਰਤੀ ਤੇਜ਼ ਗੇਂਦਬਾਜ਼

By

Published : Sep 3, 2021, 6:20 PM IST

ਨਵੀਂ ਦਿੱਲੀ: ਉਮੇਸ਼ ਯਾਦਵ ਸ਼ੁੱਕਰਵਾਰ ਨੂੰ 150 ਟੈਸਟ ਵਿਕਟਾਂ ਲੈਣ ਵਾਲੇ ਭਾਰਤ ਦੇ ਛੇਵੇਂ ਤੇਜ਼ ਗੇਂਦਬਾਜ਼ ਬਣ ਗਏ। ਉਮੇਸ਼ ਨੇ ਇੰਗਲੈਂਡ ਦੇ ਖ਼ਿਲਾਫ ਦਿ ਓਵਲ ਵਿੱਚ ਚੌਥੇ ਟੈਸਟ ਦੇ ਦੂਜੇ ਦਿਨ ਕ੍ਰੈਗ ਓਵਰਟਨ ਨੂੰ150 ਵੀਂ ਟੈਸਟ ਵਿਕਟ 'ਤੇ ਆਉਟ ਕਰ ਦਿੱਤਾ। ਉਸ ਨੇ ਫਿਰ ਡੇਵਿਡ ਮਲਾਨ ਨੂੰ ਆਉਟ ਕਰ ਦਿੱਤਾ। ਇਸ ਤੋਂ ਪਹਿਲਾਂ ਉਮੇਸ਼ ਨੇ ਪਹਿਲੇ ਦਿਨ ਜੋ ਰੂਟ ਨੂੰ ਆਉਟ ਕੀਤਾ ਸੀ।

ਉਮੇਸ਼ ਤੋਂ ਇਲਾਵਾ ਕਪਿਲ ਦੇਵ (434), ਇਸ਼ਾਂਤ ਸ਼ਰਮਾ (311), ਜ਼ਹੀਰ ਖਾਨ (311), ਜਵਾਗਲ ਸ਼੍ਰੀਨਾਥ (236) ਅਤੇ ਮੁਹੰਮਦ ਸ਼ਮੀ (195) ਹੋਰ ਪੰਜ ਭਾਰਤੀ ਤੇਜ਼ ਗੇਂਦਬਾਜ਼ ਹਨ ਜਿਨ੍ਹਾਂ ਨੇ 150 ਤੋਂ ਵੱਧ ਵਿਕਟਾਂ ਲਈਆਂ ਹਨ।

ਉਮੇਸ਼ ਨੇ ਆਪਣੀ ਸ਼ੁਰੂਆਤ 2011 ਵਿੱਚ ਕੀਤੀ ਸੀ। ਪਰ ਉਸਨੇ ਹੁਣ ਤੱਕ ਸਿਰਫ 49 ਟੈਸਟ ਮੈਚ ਖੇਡੇ ਹਨ। ਉਸ ਨੇ ਆਖ਼ਰੀ ਵਾਰ ਭਾਰਤ ਲਈ ਦਸੰਬਰ 2020 ਵਿੱਚ ਮੈਲਬੌਰਨ ਵਿੱਚ ਆਸਟਰੇਲੀਆ ਵਿਰੁੱਧ ਇੱਕ ਟੈਸਟ ਮੈਚ ਖੇਡਿਆ ਸੀ।

ਉਮੇਸ਼ ਨੇ ਭਾਰਤ ਵਿੱਚ 49 ਵਿੱਚੋਂ 28 ਟੈਸਟ ਮੈਚ ਖੇਡੇ ਹਨ, ਕਿਉਂਕਿ ਭਾਰਤੀ ਟੀਮ ਪ੍ਰਬੰਧਨ ਉਸਨੂੰ ਬਾਹਰ ਦੇ ਦੌਰੇ ਲਈ ਜਲਦੀ ਨਹੀਂ ਲੈਂਦਾ। ਉਸ ਨੇ ਭਾਰਤ ਵਿੱਚ 96 ਵਿਕਟਾਂ ਲਈਆਂ ਹਨ।

ਇਹ ਵੀ ਪੜ੍ਹੋ:-ਟੀ -20 ਵਿਸ਼ਵ ਕੱਪ ਲਈ ਇਸ ਦਿਨ ਕੀਤੀ ਜਾਵੇਗੀ ਟੀਮ ਇੰਡੀਆ ਦੀ ਚੋਣ , ਇਨ੍ਹਾਂ ਦੀ ਚੋਣ ਲਗਭਗ ਤੈਅ

ABOUT THE AUTHOR

...view details