ਪੰਜਾਬ

punjab

ETV Bharat / sports

ਅਭਿਆਸ ਮੈਚ: ਭਾਰਤ-ਏ ਦੇ ਖਿਲਾਫ ਟਿਮ ਪੇਨ ਨਹੀਂ ਸਗੋਂ ਇਹ ਖਿਡਾਰੀ ਕਰੇਗਾ ਆਸਟ੍ਰੇਲੀਆ-ਏ ਦੀ ਅਗਵਾਈ - Travis head

ਆਸਟ੍ਰੇਲੀਆ-ਏ ਦੀ ਟੀਮ ਕੋਲ ਟਿਮ ਪੇਨ ਅਤੇ ਸਲਾਮੀ ਬੱਲੇਬਾਜ਼ ਜੋਈ ਬਰਨਸ ਵੀ ਹਨ। ਟ੍ਰੈਵਿਸ ਹੈਡ ਆਸਟ੍ਰੇਲੀਆ-ਏ ਟੀਮ ਦੀ ਕਪਤਾਨੀ ਕਰਨਗੇ। ਕੈਮਰਨ ਗ੍ਰੀਨ ਨੂੰ ਵੀ ਇਸ ਟੀਮ ਵਿੱਚ ਥਾਂ ਮਿਲੀ ਹੈ।

ਵਿਸ ਹੈਡ ਆਸਟ੍ਰੇਲੀਆ-ਏ ਟੀਮ ਦੀ ਕਪਤਾਨੀ
ਵਿਸ ਹੈਡ ਆਸਟ੍ਰੇਲੀਆ-ਏ ਟੀਮ ਦੀ ਕਪਤਾਨੀ

By

Published : Dec 5, 2020, 2:01 PM IST

ਸਿਡਨੀ: ਆਸਟ੍ਰੇਲੀਆ ਦੇ ਚੋਣਕਾਰਾਂ ਨੇ ਭਾਰਤ-ਏ ਦੇ ਖਿਲਾਫ ਅਭਿਆਸ ਮੈਚ ਲਈ 13 ਮੈਂਬਰੀ ਆਸਟਰੇਲੀਆ-ਏ ਟੀਮ ਦਾ ਐਲਾਨ ਕੀਤਾ ਹੈ। ਇਹ ਤਿੰਨ ਰੋਜ਼ਾ ਮੈਚ ਐਤਵਾਰ ਨੂੰ ਡ੍ਰਿਮਊਨੇ ਓਵਲ ਮੈਦਾਨ ਵਿੱਚ ਸ਼ੁਰੂ ਹੋਵੇਗਾ।

ਟਿਮ ਪੇਨ

ਇਸ ਟੀਮ ਕੋਲ ਆਸਟ੍ਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਅਤੇ ਸਲਾਮੀ ਬੱਲੇਬਾਜ਼ ਜੋਈ ਬਰਨਸ ਵੀ ਹਨ। ਟ੍ਰੈਵਿਸ ਹੈਡ ਟੀਮ ਦੀ ਕਪਤਾਨੀ ਕਰਨਗੇ। ਕੈਮਰਨ ਗ੍ਰੀਨ ਨੂੰ ਵੀ ਇਸ ਟੀਮ ਵਿੱਚ ਥਾਂ ਮਿਲੀ ਹੈ।

ਟ੍ਰੈਵਿਸ ਹੈਡ

6 ਤੋਂ 8 ਦਸੰਬਰ ਤੱਕ ਹੋਣ ਵਾਲਾ ਇਹ ਅਭਿਆਸ ਮੈਚ ਆਸਟ੍ਰੇਲੀਆ ਦੇ ਟੈਸਟ ਮਾਹਰਾਂ ਲਈ ਇੱਕ ਚੰਗਾ ਅਭਿਆਸ ਵਿਕਲਪ ਹੋਵੇਗਾ। ਆਸਟ੍ਰੇਲੀਆਈ ਟੀਮ ਭਾਰਤ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 17 ਦਸੰਬਰ ਤੋਂ ਐਡੀਲੇਡ ਓਵਲ ਮੈਦਾਨ ਤੋਂ ਕਰੇਗੀ।

ਆਸਟ੍ਰੇਲੀਆ ਏ ਟੀਮ 'ਚ ਸ਼ਾਮਲ ਖਿਡਾਰੀ :

ਟ੍ਰੈਵਿਸ ਹੈਡ (ਕਪਤਾਨ), ਜੈਕਸਨ ਬਰਡ, ਜੋ ਬਰਨਜ਼, ਹੈਰੀ ਕੌਨਵੇ, ਕੈਮਰਨ ਗ੍ਰੀਨ, ਮਾਰਕਸ ਹੈਰਿਸ, ਨਿਕ ਮੈਡੀਸਨ, ਮਿਸ਼ੇਲ ਨਸਰ, ਟਿਮ ਪੇਨ, ਜੇਮਜ਼ ਪੈਟੀਨਸਨ, ਵਿਲ ਪੁਕੋਵਸਕੀ, ਮਾਰਕ ਸਟੇਕੀ, ਵਿਲ ਸੁਦਰਲੈਂਡ ਸ਼ਾਮਲ ਹਨ।

ABOUT THE AUTHOR

...view details