ਮਾਊਂਟ ਮਾਊਂਗਾਨੂਈ: ਨਿਊਜ਼ੀਲੈਂਡ ਅਤੇ ਵੈਸਟ-ਇੰਡੀਜ਼ ਵਿਚਾਲੇ ਸੋਮਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਟੀ-20 ਮੈਚ ਮੀਂਹ ਕਾਰਣ ਰੱਦ ਹੋ ਗਿਆ। ਇਸ ਦੇ ਨਾਲ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਮ ਕਰ ਲਈ। ਬੈ-ਓਵਲ ਮੈਦਾਨ ’ਤੇ ਖੇਡੇ ਜਾਣ ਵਾਲੇ ਇਸ ਮੈਚ ਦੌਰਾਨ ਸਿਰਫ਼ 2.2 ਓਵਰਾਂ ਦਾ ਮੈਚ ਹੀ ਖੇਡਿਆ ਜਾ ਸਕਿਆ, ਜਿਸ ’ਚ ਵੈਸਟ-ਇੰਡੀਜ਼ ਨੇ ਇੱਕ ਵਿਕਟ ਗਵਾ ਕੇ 25 ਦੌੜਾਂ ਬਣਾਈਆਂ। ਇਸ ਦੌਰਾਨ ਮੀਂਹ ਆ ਗਿਆ ਤੇ ਦੁਬਾਰਾ ਖਿਡਾਰੀ ਮੈਦਾਨ ’ਤੇ ਨਹੀਂ ਆ ਸਕੇ। ਇਸ ਤੋਂ ਬਾਅਦ ਮੈਚ ਨੂੰ ਰੱਦ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ।
ਪਹਿਲੀ ਵਾਰ ਨਿਊਜ਼ੀਲੈਂਡ ਦੀ ਕਪਤਾਨੀ ਕਰ ਰਹੇ ਮਿਸ਼ੇਲ ਸੈਂਟਨਰ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜੀ ਕਰਨ ਦਾ ਫ਼ੈਸਲਾ ਕੀਤਾ। ਲੌਕੀ ਫਗਯੂਸਨ ਨੇ ਦੂਸਰੇ ਓਵਰ ਦੌਰਾਨ ਬ੍ਰੈਂਡਨ ਕਿੰਗ ਨੂੰ 11 ਦੇ ਨਿੱਜੀ ਸਕੋਰ ’ਤੇ ਆਊਟ ਕਰ ਨਿਊਜ਼ੀਲੈਂਡ ਨੇ ਪਹਿਲੀ ਸਫ਼ਲਤਾ ਹਾਸਲ ਕੀਤੀ।