ਨਵੀਂ ਦਿੱਲੀ—ਸਤੰਬਰ 'ਚ ਹੋਣ ਵਾਲਾ ਏਸ਼ੀਆ ਕੱਪ ਵਿਚ ਕੁਝ ਫੇਰਬਦਲ ਹੋ ਸਕਦੇ ਨੇ ਜਿਸ ਤਹਿਤ ਪਾਕਿਸਤਾਨ ਇਸ ਖੇਡ ਦੀ ਮੇਜ਼ਬਾਨੀ ਤੋਂ ਵਾਂਝਾ ਰਹੀ ਸਕਦਾ ਹੈ । ਕਿਓਂਕਿ ਪਾਕਿਸਤਾਨ ਦੀ ਬਜਾਏ ਕਿਸੇ ਹੋਰ ਜਗ੍ਹਾ 'ਤੇ ਏਸ਼ੀਆ ਕੱਪ ਕਰਵਾਇਆ ਜਾ ਸਕਦਾ ਹੈ। ਦਰਅਸਲ ਬੀਸੀਸੀਆਈ ਏਸ਼ੀਆ ਕੱਪ ਦੇ ਲਈ ਭਾਰਤੀ ਟੀਮ ਨੂੰ ਪਾਕਿਸਤਾਨ ਨਹੀਂ ਭੇਜਣਾ ਚਾਹੁੰਦਾ। ਜਿਸ ਕਾਰਨ ਏਸ਼ੀਆ ਕੱਪ ਪਾਕਿਸਤਾਨ ਤੋਂ ਬਾਹਰ ਕਰਵਾਇਆ ਜਾ ਸਕਦਾ ਹੈ। ਏਸ਼ੀਆ ਕੱਪ ਨੂੰ ਲੈ ਕੇ 4 ਫਰਵਰੀ ਨੂੰ ਏਸ਼ੀਆ ਕ੍ਰਿਕਟ ਕੌਂਸਲ ਦੀ ਬੈਠਕ ਵੀ ਹੋਈ ਸੀ। ਇਸ ਮੀਟਿੰਗ ਵਿੱਚ ਫਿਲਹਾਲ ਥਾਂ ਬਦਲਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਕਾਰਨ ਮਾਰਚ ਵਿੱਚ ਮੁੜ ਤੋਂ ਮੀਟਿੰਗ ਹੋਵੇਗੀ।
ਪਾਕਿਸਤਾਨ ਦੀ ਬਜਾਏ ਕਿਸੀ ਹੋਰ ਦੇਸ਼ ਹੋਵੇਗਾ ਸ਼ਿਫਟ: ਏਸ਼ੀਆ ਕੱਪ ਨੂੰ ਕਿਸੇ ਹੋਰ ਦੇਸ਼ 'ਚ ਸ਼ਿਫਟ ਕਰਨ ਦਾ ਫੈਸਲਾ ਮਾਰਚ 'ਚ ਹੋਣ ਵਾਲੀ ਏ.ਸੀ.ਸੀ ਦੀ ਬੈਠਕ 'ਚ ਲਿਆ ਜਾਵੇਗਾ। ਕੱਲ੍ਹ ਹੋਈ ਮੀਟਿੰਗ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਏਸ਼ੀਆ ਕੱਪ ਨੂੰ ਕਿਸੇ ਹੋਰ ਦੇਸ਼ ਵਿੱਚ ਸ਼ਿਫਟ ਨਾ ਕਰਨ ਦੀ ਗੱਲ ਕੀਤੀ। ਪਰ ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਆਪਣੀ ਗੱਲ 'ਤੇ ਕਾਇਮ ਰਹੇ। ਇਸ ਮੁਲਾਕਾਤ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਤੋਂ ਖੋਹਣੀ ਤੈਅ ਹੈ।
ਯੂਏਈ ਜਾਂ ਸ਼੍ਰੀਲੰਕਾ 'ਚ ਹੋ ਸਕਦਾ:ਏਸ਼ੀਆ ਕੱਪ 2023 ਨੂੰ ਲੈ ਕੇ ਏਸ਼ੀਆਈ ਕ੍ਰਿਕਟ ਕੌਂਸਲ (ਏਸੀਸੀ) ਦੀ ਬਹਿਰੀਨ ਵਿੱਚ ਹੰਗਾਮੀ ਮੀਟਿੰਗ ਹੋਈ। ਇਹ ਬੈਠਕ ਪਾਕਿਸਤਾਨ ਦੀ ਮੰਗ 'ਤੇ ਬੁਲਾਈ ਗਈ ਸੀ। ਇਸ ਵਿਚ ਕਿਹਾ ਗਿਆ ਕਿ ਯੂਏਈ ਦੇ ਤਿੰਨ ਸ਼ਹਿਰ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਮਜ਼ਬੂਤ ਦਾਅਵੇਦਾਰ ਹਨ ਪਰ ਫਿਲਹਾਲ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ ਗਈ ਹੈ। ਪੀਸੀਬੀ ਦੇ ਚੇਅਰਮੈਨ ਸੇਠੀ ਦੇ ਕਹਿਣ 'ਤੇ ਬੁਲਾਈ ਗਈ ਐਮਰਜੈਂਸੀ ਮੀਟਿੰਗ ਵਿੱਚ ਏਸੀਸੀ ਦੇ ਸਾਰੇ ਮੈਂਬਰ ਦੇਸ਼ਾਂ ਦੇ ਮੁਖੀ ਸ਼ਾਮਲ ਹੋਏ। ਸੇਠੀ ਨੇ ਮੀਟਿੰਗ ਬੁਲਾਈ ਕਿਉਂਕਿ ਏ.ਸੀ.ਸੀ. ਨੇ ਮਹਾਂਦੀਪੀ ਸੰਸਥਾ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਪਾਕਿਸਤਾਨ ਦਾ ਨਾਂ ਮੇਜ਼ਬਾਨ ਵਜੋਂ ਨਹੀਂ ਸੀ। ਇਸ ਬਾਰੇ ਜਾਣੂ ਕਰਵਾਉਂਦੇ ਹੋਏ ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਏਸੀਸੀ ਮੈਂਬਰਾਂ ਨੇ ਅੱਜ ਮੁਲਾਕਾਤ ਕੀਤੀ ਅਤੇ ਬਹੁਤ ਸਕਾਰਾਤਮਕ ਚਰਚਾ ਹੋਈ। ਪਰ ਸਥਾਨ ਬਦਲਣ ਦਾ ਫੈਸਲਾ ਮਾਰਚ ਤੱਕ ਟਾਲ ਦਿੱਤਾ ਗਿਆ। ਪਰ ਯਕੀਨ ਰੱਖੋ ਕਿ ਭਾਰਤ ਪਾਕਿਸਤਾਨ ਨਹੀਂ ਜਾ ਰਿਹਾ, ਟੂਰਨਾਮੈਂਟ ਖੁਦ ਹੀ ਕਿਤੇ ਹੋਰ ਸ਼ਿਫਟ ਹੋ ਜਾਵੇਗਾ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਵਰਗੇ ਖਿਡਾਰੀਆਂ ਤੋਂ ਬਿਨਾਂ ਸਪਾਂਸਰ ਟੂਰਨਾਮੈਂਟ ਤੋਂ ਹਟ ਜਾਣਗੇ।