ਨਵੀਂ ਦਿੱਲੀ: ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਏਸ਼ੀਆ ਕੱਪ 2023 'ਚ ਆਪਣੀ ਘਾਤਕ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ 'ਤੇ ਕਹਿਰ ਮਚਾ ਦਿੱਤਾ ਹੈ। ਪਿੱਠ ਦੀ ਸੱਟ ਤੋਂ ਠੀਕ ਹੋ ਕੇ ਲਗਭਗ ਇੱਕ ਸਾਲ ਬਾਅਦ ਟੀਮ ਇੰਡੀਆ 'ਚ ਵਾਪਸੀ ਕਰਨ ਵਾਲੇ ਬੁਮਰਾਹ ਨੇ ਏਸ਼ੀਆ ਕੱਪ 'ਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਸਾਬਤ ਕਰ ਦਿੱਤਾ ਕਿ ਉਹ ਆਉਣ ਵਾਲੇ ਵਨਡੇ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹਨ। ਏਸ਼ੀਆ ਕੱਪ 'ਚ ਬੁਮਰਾਹ ਨੇ ਸ਼ੁਰੂਆਤੀ ਓਵਰਾਂ 'ਚ ਹੀ ਵਿਕਟਾਂ ਲੈ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਉਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੁਮਰਾਹ ਆਪਣੀ ਪੁਰਾਣੇ ਫਾਰਮ 'ਚ ਨਜ਼ਰ ਆ ਰਹੇ ਸਨ ਅਤੇ ਸਟੀਕ ਲਾਈਨ ਲੈਂਥ ਨਾਲ ਗੇਂਦਬਾਜ਼ੀ ਕਰਕੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਰਹੇ ਸਨ।
ਸ਼ੁਰੂਆਤੀ ਵਿਕਟਾਂ ਲੈਣ 'ਚ ਸਫਲ :ਭਾਰਤ ਦਾ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਜਿਹਾ ਗੇਂਦਬਾਜ਼ ਹੈ, ਜੋ ਸ਼ੁਰੂਆਤੀ ਓਵਰਾਂ 'ਚ ਵਿਕਟਾਂ ਲੈ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੰਦਾ ਹੈ। ਫਿਰ ਡੈੱਥ ਓਵਰਾਂ ਵਿੱਚ ਵੀ ਸ਼ਾਨਦਾਰ ਗੇਂਦਬਾਜ਼ੀ ਕਰਕੇ ਵਿਰੋਧੀ ਟੀਮ ਨੂੰ ਵੱਡਾ ਸਕੋਰ ਕਰਨ ਤੋਂ ਰੋਕਦਾ ਹਾ। ਬੁਮਰਾਹ ਨੇ ਏਸ਼ੀਆ ਕੱਪ 2023 'ਚ ਟੀਮ ਇੰਡੀਆ ਲਈ ਇਸ ਟਾਸਕ ਨੂੰ ਚੰਗੀ ਤਰ੍ਹਾਂ ਨਿਭਾਇਆ ਸੀ। ਸ਼ੁਰੂਆਤੀ ਓਵਰਾਂ 'ਚ ਵਿਕਟਾਂ ਲੈ ਕੇ ਬੁਮਰਾਹ ਨੇ ਵਿਰੋਧੀ ਟੀਮ ਨੂੰ ਬੈਕਫੁੱਟ 'ਤੇ ਧੱਕ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ।